ਡੀਜ਼ਲ ਪਵਾਉਣ ਲਈ ਰੁਕੇ ਟਰੱਕ ਨੂੰ ਲੱਗੀ ਅੱਗ

01/12/2018 5:36:35 AM

ਜਲੰਧਰ, (ਪ੍ਰੀਤ)- ਪਠਾਨਕੋਟ ਰੋਡ 'ਤੇ ਪੈਟਰੋਲ ਪੰਪ ਤੋਂ ਡੀਜ਼ਲ ਪਵਾਉਣ ਲਈ ਰੁਕੇ ਟਰੱਕ ਵਿਚ ਅੱਗ ਲੱਗ ਗਈ। ਅੱਗ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਇੰਜਣ ਵਿਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਬਚਿੰਤ ਨਗਰ ਵਾਸੀ ਟਰੱਕ ਡਰਾਈਵਰ ਸੁਭਾਸ਼ ਨੇ ਦੱਸਿਆ ਕਿ ਟਰੱਕ 'ਚ ਡੀਜ਼ਲ ਪਵਾਉਣ ਲਈ ਉਹ ਹਸਪਤਾਲ ਨੇੜੇ ਪੈਟਰੋਲ ਪੰਪ ਦੇ ਬਾਹਰ ਹੀ ਰੁਕ ਗਿਆ। ਜਦੋਂ ਉਹ ਥੱਲੇ ਉਤਰਿਆ ਤਾਂ ਕੁਝ ਦੇਰ ਬਾਅਦ ਇੰਜਣ ਵਿਚ ਅੱਗ ਲੱਗ ਗਈ। ਨੇੜੇ-ਤੇੜੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਟਰੱਕ ਦੇ ਕੈਬਿਨ ਵਿਚ ਫੈਲ ਗਈ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। 
ਓਵਰਟੇਕ ਕਰਦੇ ਮੋਟਰਸਾਈਕਲ 'ਤੇ ਚੜ੍ਹੀ ਕਾਰ
ਵੇਰਕਾ ਮਿਲਕ ਪਲਾਂਟ ਨੇੜੇ ਓਵਰਟੇਕ ਕਰਨ ਦੇ ਚੱਕਰ ਵਿਚ ਤੇਜ਼ ਰਫਤਾਰ ਕਾਰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਟੁੱਟਣ ਦੀ ਸੂਚਨਾ ਹੈ। ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।


Related News