ਆਮ ਆਦਮੀ ਕਲੀਨਿਕ ਨੇੜੇ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ ਨੂੰ ਲੱਗੀ ਅੱਗ
Wednesday, Jun 19, 2024 - 10:27 AM (IST)
ਬਰਨਾਲਾ (ਪੁਨੀਤ): ਬਰਨਾਲਾ ਸ਼ਹਿਰ ਦੇ ਮੱਧ ਵਿਚ ਸਥਿਤ ਰਿਹਾਇਸ਼ੀ ਖੇਤਰ ਵਿਚ ਸਥਿਤ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ ਵਿਚ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਨੂੰ ਇਲਾਕਾ ਨਿਵਾਸੀਆਂ ਨੇ ਬੜੀ ਮੁਸਤੈਦੀ ਨਾਲ ਕਾਬੂ ਕਰ ਲਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਇਲਾਕਾ ਨਿਵਾਸੀਆਂ ਨੇ ਮੌਕੇ ’ਤੇ ਹੀ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਖੰਡਰ ਵਾਲੀ ਇਮਾਰਤ ਵਿਚ ਲੋਕ ਦੂਰੋਂ-ਦੂਰੋਂ ਕੂੜੇ ਦੇ ਢੇਰ ਸੁੱਟ ਦਿੰਦੇ ਹਨ ਅਤੇ ਇਹ ਨਸ਼ਿਆਂ ਦਾ ਅਖਾੜਾ ਵੀ ਬਣ ਚੁੱਕਾ ਹੈ। ਰਾਤ ਦੇ ਹਨੇਰੇ ਵਿਚ ਨਸ਼ੇੜੀ ਲੋਕ ਕੰਧਾਂ ਰਾਹੀਂ ਦਾਖ਼ਲ ਹੋ ਜਾਂਦੇ ਹਨ ਅਤੇ ਕਈ ਇਤਰਾਜ਼ਯੋਗ ਕੂੜਾ ਕਰਕਟ ਉੱਥੇ ਸੁੱਟ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ 'ਚ ਅਕਾਲੀ ਦਲ ਲਈ ਉਮੀਦਵਾਰ ਲਭਣਗੇ ਬੀਬੀ ਜਗੀਰ ਕੌਰ, ਵਡਾਲਾ ਤੇ ਸੁੱਖੀ!
ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਅਤੇ ਗੰਦਗੀ ਦੇ ਇਸ ਢੇਰ ਨੂੰ ਇੱਥੋਂ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਬਰਨਾਲਾ ਸ਼ਹਿਰ ਦਾ ਇਹ ਬਹੁਤ ਵੱਡਾ ਅਤੇ ਪੁਰਾਣਾ ਜਨਤਕ ਮਸਲਾ ਹੈ। ਇਸ ਪਸ਼ੂ ਹਸਪਤਾਲ ਦਾ ਕੁਝ ਹਿੱਸਾ ਹੁਣ ਖੰਡਰ ਇਮਾਰਤ ਵਿਚ ਤਬਦੀਲ ਹੋ ਚੁੱਕਾ ਹੈ। ਪੰਜਾਬ ਸਰਕਾਰ ਨੇ ਇਮਾਰਤ ਦੇ ਕੁਝ ਹਿੱਸੇ ਵਿਚ ਮੁਹੱਲਾ ਕਲੀਨਿਕ ਵੀ ਬਣਾਇਆ ਹੋਇਆ ਹੈ, ਪਰ ਇਸ ਖੰਡਰ ਵਾਲੀ ਇਮਾਰਤ ਦੇ ਕੁਝ ਹਿੱਸੇ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਰਾਤ ਸਮੇਂ ਗੰਦਗੀ ਦੇ ਇਸ ਢੇਰ ਨੂੰ ਅਚਾਨਕ ਅੱਗ ਲੱਗ ਗਈ, ਜਿਸ 'ਤੇ ਇਲਾਕਾ ਨਿਵਾਸੀਆਂ ਅਤੇ ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ।
ਇਹ ਖ਼ਬਰ ਵੀ ਪੜ੍ਹੋ - ਚੋਣ ਜ਼ਾਬਤਾ ਹਟਣ ਮਗਰੋਂ ਸ਼ਹੀਦ ਨਾਇਕ ਦੇ ਘਰ ਪੁੱਜੇ CM ਮਾਨ, ਪਰਿਵਾਰ ਨੂੰ ਸੌਂਪਿਆ ਇਕ ਕਰੋੜ ਰੁਪਏ ਦਾ ਚੈੱਕ
ਮੁਹੱਲਾ ਨਿਵਾਸੀ ਪੁਨੀਤ ਜੈਨ, ਭੂਸ਼ਨ ਸਿੰਗਲਾ ਨੇ ਦੱਸਿਆ ਕਿ ਇਸ ਢੇਰ ਨੂੰ ਅੱਗ ਲੱਗ ਗਈ ਸੀ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਇਸ ਗੰਦਗੀ ਲਈ ਕਸੂਰਵਾਰ ਦੱਸਿਆ ਹੈ। ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤੇ ਕੂੜੇ ਦੇ ਢੇਰ ਨੂੰ ਇੱਥੋਂ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8