ਮਲਸੀਆਂ ਵਿਖੇ ਪੁਲਸ ਮੁਲਾਜ਼ਮ ਦਾ ਸੜਕ 'ਤੇ ਜੰਮ ਕੇ ਹੰਗਾਮਾ, ਹੋਇਆ ਟ੍ਰੈਫਿਕ ਜਾਮ

Saturday, Aug 26, 2023 - 11:21 AM (IST)

ਮਲਸੀਆਂ ਵਿਖੇ ਪੁਲਸ ਮੁਲਾਜ਼ਮ ਦਾ ਸੜਕ 'ਤੇ ਜੰਮ ਕੇ ਹੰਗਾਮਾ, ਹੋਇਆ ਟ੍ਰੈਫਿਕ ਜਾਮ

ਮਲਸੀਆਂ (ਅਰਸ਼ਦੀਪ, ਤ੍ਰੇਹਨ)- ਸਥਾਨਕ ਬੱਸ ਅੱਡੇ ’ਤੇ ਸ਼ੁੱਕਰਵਾਰ ਦੇਰ ਸ਼ਾਮ ਇਕ ਸ਼ਰਾਬੀ ਪੁਲਸ ਮੁਲਾਜ਼ਮ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਕਾਫ਼ੀ ਸਮਾਂ ਟ੍ਰੈਫਿਕ ਜਾਮ ਰਿਹਾ। ਪੰਜਾਬ ਰੋਡਵੇਜ਼ ਮੋਗਾ ਬੱਸ ਨੰਬਰ ਪੀ. ਬੀ. 04 ਏ. ਈ. 1610 ਦੇ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਦੀ ਬੱਸ ਮਲਸੀਆਂ ਬੱਸ ਅੱਡੇ ’ਤੇ ਪਹੁੰਚੀ ਤਾਂ ਉਥੇ ਪਹਿਲਾਂ ਹੀ ਇਕ ਸਵਿੱਫਟ ਕਾਰ ਖੜ੍ਹੀ ਸੀ, ਜਿਸ ਨੂੰ ਅਚਾਨਕ ਕਾਰ ਦੇ ਚਾਲਕ ਨੇ ਤੋਰ ਲਿਆ ਅਤੇ ਕਾਰ ਉਨ੍ਹਾਂ ਦੀ ਬੱਸ ਨਾਲ ਮਾਮੂਲੀ ਟੱਚ ਕਰ ਗਈ, ਜਿਸ ’ਤੇ ਆਫ਼ ਡਿਊਟੀ ਮੁਲਾਜ਼ਮ ਨੇ ਪੁਲਸੀਆ ਰੋਹਬ ਵਿਖਾਉਂਦੇ ਹੋਏ ਉਨ੍ਹਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ

PunjabKesari

ਕੁਝ ਸਮੇਂ ਬਾਅਦ ਲੋਕਲ ਪੁਲਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾ ਕੇ ਉਥੋਂ ਤੋਰ ਦਿੱਤਾ। ਪੁਲਸ ਮੁਲਾਜ਼ਮ ਨੇ ਪੁਲਸ ਦਾ ਰੋਹਬ ਝਾੜਦਿਆਂ ਸ਼ਾਹਕੋਟ ਰੋਡ ’ਤੇ ਕੁਝ ਅੱਗੇ ਜਾ ਕੇ ਆਪਣੀ ਕਾਰ ਫਿਰ ਬੱਸ ਦੇ ਅੱਗੇ ਲਾ ਦਿੱਤੀ ਤੇ ਬੱਸ ਦੇ ਡਰਾਈਵਰ ਤੇ ਕੰਡਕਟਰ ਨਾਲ ਲੜਨਾ ਸ਼ੁਰੂ ਕਰ ਦਿੱਤਾ। ਹੰਗਾਮਾ ਵੇਖ ਬੱਸ ’ਚ ਸਵਾਰ ਲੋਕਾਂ ਅਤੇ ਘਟਨਾ ਸਥਾਨ 'ਤੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਦੀ ਮੈਡੀਕਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਪੁਲਸ ਮੁਲਾਜ਼ਮ ਨੇ ਜਾਨ ਛੁਡਾਉਂਦੇ ਹੋਏ ਉਥੋਂ ਜਾਣਾ ਹੀ ਮੁਨਾਸਿਬ ਸਮਝਿਆ। ਪੁਲਸ ਮੁਲਾਜ਼ਮ ਦੇ ਇਸ ਹੰਗਾਮੇ ਕਾਰਨ ਟ੍ਰੈਫਿਕ ਜਾਮ ਹੋ ਗਿਆ ਅਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਲੋਕਾਂ ਨੂੰ ਕਾਫ਼ੀ ਸਮਾਂ ਖੱਜਲ-ਖੁਆਰ ਹੋਣਾ ਪਿਆ। ਘਟਨਾ ਸਥਾਨ ਦੇ ਲੋਕ ਪੁਲਸ ਵਾਸਤੇ ਵੱਖਰਾ ਕਾਨੂੰਨ ਹੋਣ ਦੀ ਗੱਲ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਪੁਲਸ ਮੁਲਾਜ਼ਮਾਂ ਨੂੰ ਸ਼ਰਾਬ ਪੀ ਕੇ ਅਤੇ ਬਿਨਾਂ ਸੀਟ ਬੈਲਟ ਗੱਡੀ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੋਈ ਹੈ? ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੇਕਰ ਸਭ ਲਈ ਕਾਨੂੰਨ ਇਕ ਹੈ ਤਾਂ ਉਕਤ ਪੁਲਸ ਮੁਲਾਜ਼ਮ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News