ਬਾਈਕ ਤੋਂ ਘਰ ਵਾਪਸ ਪਰਤ ਰਹੇ ਟਾਈਲ ਕਾਰੀਗਰ ਨੂੰ ਗੱਡੀ ਨੇ ਮਾਰੀ ਟੱਕਰ, ਮੌਤ

Monday, May 10, 2021 - 02:18 AM (IST)

ਬਾਈਕ ਤੋਂ ਘਰ ਵਾਪਸ ਪਰਤ ਰਹੇ ਟਾਈਲ ਕਾਰੀਗਰ ਨੂੰ ਗੱਡੀ ਨੇ ਮਾਰੀ ਟੱਕਰ, ਮੌਤ

ਜਲੰਧਰ,(ਵਰੁਣ)- ਪਾਸ਼ ਇਲਾਕੇ ਅਰਬਨ ਸਟੇਟ ਫੇਜ਼-2 'ਚ ਹਿੱਟ ਐਂਡ ਰਨ ਦੇ ਮਾਮਲੇ 'ਚ ਟਾਈਲ ਕਾਰੀਗਰ ਦੀ ਮੌਤ ਹੋ ਗਈ। ਇਹ ਕਾਰੀਗਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਬਾਈਕ 'ਤੇ ਘਰ ਵਾਪਸੀ ਕਰ ਰਿਹਾ ਸੀ ਕਿ ਰਸਤੇ 'ਚ ਇਕ ਤੇਜ਼ ਰਫਤਾਰ ਕਾਰ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਰੀਗਰ ਦੇ 2 ਛੋਟੇ ਬੱਚੇ ਹਨ ਅਤੇ ਉਸ ਦੀ ਪਛਾਣ ਪ੍ਰਕਾਸ਼ (35) ਸਾਲਾ ਨਿਵਾਸੀ ਗੋਲਡਨ ਐਵੇਨਿਊ ਵਜੋਂ ਹੋਈ ਹੈ। 

PunjabKesari

ਜਾਣਕਾਰੀ ਮੁਤਾਬਕ ਪ੍ਰਕਾਸ਼ ਟਾਈਲ ਕਾਰੀਗਰ ਸੀ, ਜੋ ਕਿ ਐਤਵਾਰ ਨੂੰ ਆਪਣੇ ਘਰ ਤੋਂ ਰਿਸ਼ਤੇਦਾਰਾਂ ਦੇ ਘਰ ਜਾਣ ਲਈ ਨਿਕਲਿਆਂ ਸੀ। ਦੇਰ ਰਾਤ ਉਹ ਬਾਈਕ 'ਤੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਇਕ ਤੇਜ਼ ਰਫਤਾਰ ਗੱਡੀ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਗੱਡੀ ਮੌਕੇ ਤੋਂ ਭੱਜ ਗਈ ਪਰ ਲੋਕਾਂ ਨੇ ਜ਼ਖਮੀ ਪ੍ਰਕਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਮਿਲਦੇ ਹੀ ਥਾਣਾ 7 ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਪ੍ਰਕਾਸ਼ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ। ਥਾਣਾ 7 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਪੁਲਸ ਨੇ ਘੱਟਨਾ ਵਾਲੀ ਥਾਂ ਤੋਂ ਗੱਡੀ ਦੀ ਨੰਬਰ ਪਲੇਟ ਬਰਾਮਦ ਕੀਤੀ ਹੈ, ਜਿਸ ਤੋਂ ਬਾਅਦ ਪੁਲਸ ਜਾਂਚ 'ਚ ਜੁਟ ਗਈ ਹੈ। 


author

Bharat Thapa

Content Editor

Related News