ਸਰਹੱਦੀ ਇਲਾਕੇ ''ਚ ਚਾਈਨਾ ਡੋਰ ਦਾ ਬੋਲਬਾਲਾ, ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਵਿਕਰੀ
Monday, Dec 16, 2024 - 03:14 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਭਾਂਵੇ ਕਿ ਪ੍ਰਸ਼ਾਸ਼ਨ ਵੱਲੋ ਚਾਈਨਾ ਡੋਰ ਵੇਚਣ ਅਤੇ ਵਰਤਣ 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ, ਪਰ ਉਸ ਦੇ ਬਾਵਜੂਦ ਵੀ ਸਰਹੱਦੀ ਖੇਤਰ ਦੀਨਾਨਗਰ ਸਮੇਤ ਕਸਬਾ ਦੌਰਾਗਲਾ, ਬਹਿਰਾਮਪੁਰ, ਗਾਲਹੜੀ, ਝਬਕਰਾ, ਮਰਾੜਾ ਸਮੇਤ ਛੋਟੇ-ਮੋਟੇ ਬਜਾਰਾਂ ਵਿਚ ਕੁੱਝ ਦੁਕਾਨਕਾਰ ਚਾਈਨਾ ਡੋਰ ਵੇਚਣ ਤੋਂ ਬਾਜ ਨਹੀ ਆ ਰਹੇ।
ਬੇਸ਼ੱਕ ਸਰਕਾਰ ਹਰ ਸਾਲ ਇਸ ਡੋਰ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਨੱਥ ਵੀ ਪਾਉਂਦੀ ਹੈ, ਪਰ ਫ਼ਿਰ ਵੀ ਕੁਝ ਲੋਕ ਮੋਟੀ ਕਮਾਈ ਦੇ ਚੱਕਰ ਵਿਚ ਇਹ ਧੰਦਾ ਧੜੱਲੇ ਨਾਲ ਕਰਦੇ ਹਨ। ਹੁਣ ਨਜ਼ਦੀਕ ਆ ਰਹੇ ਲੋਹੜੀ, ਮੱਕਰ ਸੰਕ੍ਰਾਤੀ ਅਤੇ ਬਸੰਤ ਪੰਚਮੀ ਦੇ ਤਿਉਹਾਰਾਂ ਦਾ ਪੰਜਾਬ ਵਿਚ ਪਤੰਗਬਾਜ਼ਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਖਾਸ ਕਰ ਕੇ ਬੱਚੇ ਅਤੇ ਨੌਜਵਾਨ ਪਤੰਗਬਾਜੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ- ਕੱਲ੍ਹ ਲੱਗਿਆ 'ਛੁਆਰਾ', ਅੱਜ ਖੜ੍ਹੇ ਪੈਰ ਵਿਆਹ ਤੋਂ ਮੁਕਰ ਗਈ ਲਾੜੀ, ਖ਼ਾਲੀ ਹੱਥ ਮੁੜੀ ਬਰਾਤ
ਪਿਛਲੇ ਕੁਝ ਸਾਲਾਂ ਤੋ ਲੋਕਲ ਮਾਂਜੇ ਵਾਲੀ ਡੋਰ ਦੀ ਥਾਂ 'ਤੇ ਚਾਈਨਾ ਦੀ ਡੋਰ ਦੇ ਇਸਤੇਮਾਲ ਨਾਲ ਜਿੱਥੇ ਅਸਲ ਪਤੰਗਬਾਜ ਪ੍ਰੇਸ਼ਾਨ ਹਨ, ਉਥੇ ਹਜ਼ਾਰਾਂ ਕਾਰੀਗਰ ਵੀ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਇਸ ਜਾਨਵੇਲਾ ਡੋਰ ਦੀ ਲਪੇਟ ਵਿਚ ਆ ਕੇ ਅਨੇਕਾਂ ਨਿਰਦੋਸ਼ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਪਰ ਫਿਰ ਵੀ ਅਜੇ ਤੱਕ ਇਸ ਚਾਈਨਾ ਡੋਰ ਦੀ ਜਿੱਥੇ ਆਮ ਵਿਕਰੀ ਹੋ ਰਹੀ ਹੈ, ਉਥੇ ਇਸ ਦਾ ਆਮ ਇਸਤੇਮਾਲ ਵੀ ਵੇਖਣ ਵਿਚ ਆ ਰਿਹਾ।
ਸੈਂਕੜੇ ਗਿਣਤੀ ਵਿਚ ਪਸ਼ੂ-ਪੰਛੀ ਹੋ ਚੁੱਕੇ ਹਨ ਜਖਮੀ
ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡੋਰ ਨਾਲ ਜਿੱਥੇ ਇਨਸਾਨਾਂ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ, ਉਥੇ ਹੀ ਇਸ ਜਾਨਲੇਵਾ ਡੋਰ ਦੇ ਬੇਜ਼ੁਬਾਨ ਪਸ਼ੂ-ਪੰਛੀ ਵੀ ਸ਼ਿਕਾਰ ਹੋ ਰਹੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਪੰਛੀ ਹਰ ਸਾਲ ਇਸ ਡੋਰ ਦਾ ਸ਼ਿਕਾਰ ਹੋ ਕੇ ਦਰਦਨਾਕ ਮੌਤ ਦੇ ਮੂੰਹ ਵਿਚ ਚਲੇ ਜਾਦੇ ਹਨ, ਪਰ ਫਿਰ ਵੀ ਇਸ ਧੰਦੇ ਨਾਲ ਜੁੜੇ ਲੋਕ ਬਾਜ ਨਹੀ ਆ ਰਹੇ।
ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਸਖ਼ਤ ਕਰਵਾਈ ਦੀ ਕੀਤੀ ਮੰਗ
ਇਸ ਸੰਬੰਧੀ ਇਲਾਕੇ ਦੇ ਸਮਾਜ ਸੇਵਕ ਪ੍ਰੋ.ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਬਰਿਆਰ, ਆਸ਼ੂ ਦੌਰਾਗਲਾ, ਗੁਰਦੀਪ ਸਿੰਘ ਆਲੀਨੰਗਲ, ਸਰੰਪਚ ਸੁਲੱਖਣ ਸਿੰਘ, ਸਰੂਪ ਸਿੰਘ, ਗੁਰਮੇਜ ਸਿੰਘ ਭਰਥ, ਗੁਰਵਿੰਦਰ ਸਿੰਘ ਬਹਿਰਾਮਪੁਰ ਆਦਿ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਸਰਹੱਦੀ ਖੇਤਰ ਵਿਚ ਸ਼ਰੇਆਮ ਵਿਕ ਰਹੀ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ 'ਤੇ ਹੁਣੇ ਤੋਂ ਸਖ਼ਤੀ ਨਾਲ ਪੇਸ਼ ਆਇਆ ਜਾਵੇ, ਤਾਂ ਕਿ ਇਸ ਦੀ ਵਿਕਰੀ 'ਤੇ ਨੱਥ ਪਾਈ ਜਾ ਸਕੇ।
ਇਹ ਵੀ ਪੜ੍ਹੋ- ਦੁਖ਼ਦਾਈ ਖ਼ਬਰ ; ਭਿਆਨਕ ਸੜਕ ਹਾਦਸੇ 'ਚ ਜੀਜੇ-ਸਾਲੇ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e