ਖੇਤ ’ਚ ਮਿਲਿਆ ਪਾਕਿਸਤਾਨੀ ਡਰੋਨ

Friday, Dec 13, 2024 - 12:37 AM (IST)

ਖੇਤ ’ਚ ਮਿਲਿਆ ਪਾਕਿਸਤਾਨੀ ਡਰੋਨ

ਕਲਾਨੌਰ, (ਮਨਮੋਹਨ)- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਬੀ. ਓ. ਪੀ. ਰੋਸ਼ਾ, ਜੋ ਬਲਾਕ ਕਲਾਨੌਰ ਅਧੀਨ ਪੈਂਦਾ ਹੈ, ਦੇ ਨਜ਼ਦੀਕ ਵੀਰਵਾਰ ਦੇਰ ਸ਼ਾਮ ਇਕ ਕਿਸਾਨ ਦੇ ਖੇਤ ’ਚ ਪਾਕਿਸਤਾਨ ਡਰੋਨ ਮਿਲਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਰੋਸ਼ਾ ਦਾ ਕਿਸਾਨ ਹਰਜਿੰਦਰ ਸਿੰਘ ਜਦ ਖੇਤਾਂ ’ਚ ਗਿਆ ਤਾਂ ਉਸ ਨੇ ਡਰੋਨ ਦੇਖਿਆ ਅਤੇ ਬੀ. ਐੱਸ. ਐੱਫ. ਨੂੰ ਤੁਰੰਤ ਸੂਚਿਤ ਕੀਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀ, ਜਵਾਨ ਅਤੇ ਪੰਜਾਬ ਪੁਲਸ ਮੌਕੇ ’ਤੇ ਪਹੁੰਚ ਗਏ ਅਤੇ ਡਰੋਨ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਹੈ।


author

Rakesh

Content Editor

Related News