ਚੰਡੀਗੜ੍ਹ 'ਚ ਲਾਈਟਾਂ 'ਤੇ ਪਲਟਿਆ ਤੇਲ ਨਾਲ ਭਰਿਆ ਟੈਂਕਰ, ਬਾਲਟੀਆਂ ਤੇ ਬੋਤਲਾਂ 'ਚ ਭਰ ਲੈ ਗਏ ਲੋਕ (ਵੀਡੀਓ)
Monday, Nov 06, 2023 - 01:58 PM (IST)
ਚੰਡੀਗੜ੍ਹ (ਸੁਸ਼ੀਲ) : ਤੇਲ ਨਾਲ ਭਰਿਆ ਟੈਂਕਰ ਐਤਵਰ ਰਾਤ ਸੈਕਟਰ-20/33 ਲਾਈਟ ਪੁਆਇੰਟ ਕੋਲ ਪਲਟ ਗਿਆ। ਦੇਖਦਿਆਂ ਹੀ ਦੇਖਦਿਆਂ ਟੈਂਕਰ 'ਚੋਂ ਤੇਲ ਨਿਕਲ ਕੇ ਸੜਕ ’ਤੇ ਫੈਲ ਗਿਆ। ਲੋਕਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਤੇ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਡਰਾਈਵਰ ਨੂੰ ਟੈਂਕਰ ਦੇ ਕੈਬਿਨ ’ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਇੰਸ. ਕੁਲਦੀਪ ਮੌਕੇ ’ਤੇ ਟੀਮ ਨਾਲ ਪਹੁੰਚੇ ਤੇ ਸੜਕ ਖ਼ਾਲੀ ਕਰਵਾਈ। ਕਈ ਲੋਕ ਬੋਤਲਾਂ ਤੇ ਬਾਲਟੀਆਂ 'ਚ ਤੇਲ ਭਰਨ ਲੱਗੇ ਹੋਏ ਸਨ। ਪੁਲਸ ਨੇ ਦੱਸਿਆ ਕਿ ਡੀਜ਼ਲ ਬਾਹਰ ਨਿਕਲ ਰਿਹਾ ਸੀ, ਜਿਸ ਨੂੰ ਪੁਲਸ ਨੇ ਤੁਰੰਤ ਪਹੁੰਚ ਕੇ ਬੰਦ ਕੀਤਾ। ਜਾਂਚ ਵਿਚ ਸਾਹਮਣੇ ਆਇਆ ਕਿ ਟੈਂਕਰ ਸੰਤੁਲਨ ਵਿਗੜਨ ਕਾਰਨ ਪਲਟਿਆ ਸੀ।
ਇਹ ਵੀ ਪੜ੍ਹੋ : 'ਪੰਜਾਬ' ਨੂੰ ਲੈ ਕੇ ਸੁਪਰੀਮ ਕੋਰਟ 'ਚ ਵੱਡੀ ਸੁਣਵਾਈ ਅੱਜ, ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਦੇਖਦੀ ਰਹੀ, ਲੋਕ ਬਾਲਟੀਆਂ ’ਚ ਲੈ ਗਏ ਡੀਜ਼ਲ
ਡੀਜ਼ਲ ਨਾਲ ਭਰਿਆ ਟੈਂਕਰ ਪਲਟਣ ਤੋਂ ਬਾਅਦ ਸੜਕ ’ਤੇ ਡੀਜ਼ਲ ਹੀ ਡੀਜ਼ਲ ਫੈਲ ਗਿਆ। ਇਹ ਦੇਖ ਕੇ ਲੋਕ ਬਾਲਟੀਆਂ ਅਤੇ ਜੋ ਮਿਲਿਆ, ਲੈ ਕੇ ਦੌੜ ਪਏ। ਚੰਡੀਗੜ੍ਹ ਪੁਲਸ ਆਰਾਮ ਨਾਲ ਖੜ੍ਹੀ ਦੇਖਦੀ ਰਹੀ ਤੇ ਡੀਜ਼ਲ ਲੈ ਕੇ ਜਾਂਦੇ ਲੋਕਾਂ ਨੂੰ ਰੋਕਣ ਦੀ ਕੋਈ ਖੇਚਲ ਨਹੀਂ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਕਰਨ ਜਾ ਰਹੀ ਇਕ ਹੋਰ ਵੱਡਾ ਐਲਾਨ, ਹਰਪਾਲ ਚੀਮਾ ਨੇ ਦਿੱਤੀ ਜਾਣਕਾਰੀ
ਸੜਕ ’ਤੇ ਫੈਲੇ ਡੀਜ਼ਲ ਨੂੰ ਅੱਗ ਨਾ ਲੱਗੇ, ਇਸ ਲਈ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਸੜਕ ’ਤੇ ਪਾਣੀ ਦਾ ਛਿੜਕਾਅ ਕਰਦੀ ਰਹੀ। ਉੱਥੇ ਹੀ ਟੈਂਕਰ ਪਲਟਣ ਵਾਲੀ ਸੜਕ ਵੱਲ ਪੁਲਸ ਕਿਸੇ ਨੂੰ ਨਹੀਂ ਆਉਣ ਦੇ ਰਹੀ ਸੀ। ਪੁਲਸ ਅਨੁਸਾਰ ਡੀਜ਼ਲ ਨਾਲ ਭਰਿਆ ਟੈਂਕਰ ਪਾਣੀਪਤ ਵੱਲ ਜਾ ਰਿਹਾ ਸੀ ਅਤੇ ਮੌਕਾ ਤਾੜ ਕੇ ਡਰਾਈਵਰ ਫ਼ਰਾਰ ਹੋ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8