ਵੱਧਦਾ ਜਾ ਰਿਹੈ ਜੋੜੇ ਦੀ ਅਸ਼ਲੀਲ ਵੀਡੀਓ ਦਾ ਮਾਮਲਾ, ''ਕੁੱਲ੍ਹੜ ਪਿੱਜ਼ਾ'' ਦੇ ਬਾਹਰ ਔਰਤ ਦਾ ਜ਼ਬਰਦਸਤ ਹੰਗਾਮਾ

Wednesday, Sep 27, 2023 - 07:35 PM (IST)

ਵੱਧਦਾ ਜਾ ਰਿਹੈ ਜੋੜੇ ਦੀ ਅਸ਼ਲੀਲ ਵੀਡੀਓ ਦਾ ਮਾਮਲਾ, ''ਕੁੱਲ੍ਹੜ ਪਿੱਜ਼ਾ'' ਦੇ ਬਾਹਰ ਔਰਤ ਦਾ ਜ਼ਬਰਦਸਤ ਹੰਗਾਮਾ

ਜਲੰਧਰ (ਸੋਨੂੰ, ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਜੋੜੇ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਇਕ ਔਰਤ ਵਿਨੀਤ ਕੌਰ ਵੱਲੋਂ ਕੁੱਲ੍ਹੜ ਪਿੱਜ਼ਾ ਦੇ ਬਾਹਰ ਜੋੜੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਜਲੰਧਰ ਦੇ ਖਾਂਬੜਾ ਚਰਚ ਦੇ ਪਾਸਟਰ ਅੰਕੁਰ ਨਰੂਲਾ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਵਿਨੀਤ ਕੌਰ ਨੇ ਹੁਣ ਅਸ਼ਲੀਲ ਵੀਡੀਓਜ਼ ਕਰਕੇ ਸੁਰਖੀਆਂ 'ਚ ਰਹਿਣ ਵਾਲੇ ਕੁੱਲ੍ਹੜ ਪਿੱਜ਼ਾ ਜੋੜੇ ਖ਼ਿਲਾਫ਼ ਵੀ ਮੋਰਚਾ ਖੋਲ੍ਹ ਦਿੱਤਾ ਹੈ। ਵਿਨੀਤ ਕੌਰ ਹੱਥਾਂ ਵਿੱਚ ਤਖ਼ਤੀ ਲੈ ਕੇ ਕੁੱਲ੍ਹੜ ਪਿੱਜ਼ਾ ਦੇ ਬਾਹਰ ਆਈ ਅਤੇ ਉੱਥੇ ਹੰਗਾਮਾ ਕੀਤਾ। ਇਸ ਦੇ ਨਾਲ ਹੀ ਕੁੱਲ੍ਹੜ ਪਿੱਜ਼ਾ ਮੁਰਦਾਬਾਦ ਦੇ ਨਾਅਰੇ ਵੀ ਲਗਾਏ। 

ਇਹ ਵੀ ਪੜ੍ਹੋ- ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਬੰਦ ਰਹਿਣਗੇ ਇਹ ਰਸਤੇ

PunjabKesari

ਵਿਨੀਤ ਕੌਰ ਨੇ ਦੋਸ਼ ਲਾਇਆ ਕਿ ਕੁੱਲ੍ਹੜ ਪਿੱਜ਼ਾ ਜੋੜੇ ਦੀ ਇਤਰਾਜ਼ਯੋਗ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਮਾਂ ਦਾ ਬਿਆਨ ਆਇਆ ਹੈ ਕਿ 70 ਫ਼ੀਸਦੀ ਔਰਤਾਂ ਅਜਿਹਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋੜੇ ਨੇ ਹੀ ਨਹੀਂ ਸਗੋਂ ਪਤੀ-ਪਤਨੀ ਦੇ ਪਰਿਵਾਰ ਵਾਲਿਆਂ ਨੇ ਵੀ ਆਪਣੀ ਸ਼ਰਮ ਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੂੰਹਾਂ-ਧੀਆਂ ਬਦਨਾਮ ਕੀਤਾ ਜਾ ਰਿਹਾ ਹੈ। ਕੁੱਲ੍ਹੜ ਪਿੱਜ਼ਾ ਜੋੜੇ ਦੀ ਮਾਂ ਦੱਸੇ ਕਿ ਕਿਹੜੇ 70 ਫ਼ੀਸਦੀ ਜੋੜੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਹਨ। ਵਿਨੀਤ ਕੌਰ ਨੇ ਕਿਹਾ ਕਿ ਵਾਇਰਲ ਵੀਡੀਓਜ਼ ਦਾ ਸਾਡੇ ਬੱਚਿਆਂ 'ਤੇ ਗਲਤ ਅਸਰ ਪੈ ਰਿਹਾ ਹੈ। ਬੱਚੇ ਕੁੱਲ੍ਹੜ ਪਿੱਜ਼ਾ ਵਾਲਿਆਂ ਦਾ ਟੈਗ ਵੇਖ ਕੇ ਸਾਨੂੰ ਪੁੱਛ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਸਹਿਜ ਅਰੋੜਾ ਨੂੰ ਜ਼ਰੂਰਤ ਸੀ ਅਜਿਹੀ ਵੀਡੀਓ ਬਣਾਉਣ ਦੀ, ਉਸ ਦੀ ਪਤਨੀ ਗੁਰਪ੍ਰੀਤ ਕੌਰ ਉਸ ਨੂੰ ਮਨ੍ਹਾ ਵੀ ਕਰ ਸਕਦੀ ਸੀ। ਉਸ ਨੇ ਕਿਹਾ ਕਿ ਹੁਣ ਗੁਰਪ੍ਰੀਤ ਕੌਰ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ। 

 

 

PunjabKesari

ਵਿਨੀਤ ਕੌਰ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੋੜੇ ਦਾ ਸਾਥ ਦੇਣ ਵਾਲੇ ਪਾਸਟਰ ਅੰਕੁਰ ਨਰੂਲਾ ਨੇ ਹੀ ਉਸ ਦੀ ਵੀਡੀਓ ਕੱਢ ਕੇ ਉਸ ਨੂੰ ਜੇਲ੍ਹ ਭੇਜਿਆ ਸੀ। ਜਦੋਂ ਵਿਨੀਤ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਕੁੱਲ੍ਹੜ ਪਿੱਜ਼ਾ ਜੋੜੇ ਨਾਲ ਗੱਲ ਕੀਤੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਕਿਉਂ ਗੱਲ ਕਰਾਂ। ਹੰਗਾਮਾ ਕਰ ਰਹੀ ਮਹਿਲਾ ਨੇ ਕਿਹਾ ਕਿ ਕੁੱਲ੍ਹੜ ਪਿੱਜ਼ਾ ਦੇ ਜੋੜੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਉਸ ਨੇ ਕੁੱਲ੍ਹੜ ਪਿੱਜ਼ਾ ਦੇ ਜੋੜੇ ਦੀ ਸਪੋਰਟ ਕਰਨ ਵਾਲਿਆਂ ਖ਼ਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ। 

ਇਹ ਵੀ ਪੜ੍ਹੋ- ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਇਹ ਫਾਟਕ ਰਹਿਣਗੇ ਬੰਦ

ਉਥੇ ਹੀ ਮੌਕੇ ਉਥੇ ਮੌਜੂਦ ਪੁਲਸ ਨੇ ਮਹਿਲਾ ਨੂੰ ਸਮਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਵਿਚ ਪੁਲਸ ਆਪਣਾ ਕੰਮ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਇਹ ਵੀਡੀਓ ਕੋਈ ਬਾਹਰ ਨਹੀਂ ਬਣੀ ਹੈ ਜਦਕਿ ਦੋਵੇਂ ਪਤੀ-ਪਤਨੀ ਦੀ ਬਣਾਈ ਗਈ ਹੈ। ਇਥੇ ਆ ਕੇ ਹੰਗਾਮਾ ਕਰਨ ਦੀ ਲੋੜ ਨਹੀਂ ਹੈ। ਪੁਲਸ ਮੁਲਾਜ਼ਮ ਨੇ ਕਿਹਾ ਕਿ ਜੇਕਰ ਤੁਹਾਡੇ ਹੰਗਾਮੇ ਅਤੇ ਮੀਡੀਆ ਕਾਰਨ ਕੁੱਲ੍ਹੜ ਪਿੱਜ਼ਾ ਵਾਲਿਆਂ ਨੂੰ ਕੁਝ ਹੋ ਗਿਆ ਤਾਂ ਉਸ ਦੀ ਜ਼ਿੰਮੇਵਾਰ ਤੁਸੀਂ ਹੋਵੋਗੇ। ਮੌਕੇ ਉਤੇ ਪੁਲਸ ਹੰਗਾਮਾ ਕਰ ਰਹੀ ਔਰਤ ਨੂੰ ਸ਼ਾਂਤ ਕਰਵਾਇਆ ਅਤੇ ਉਥੋਂ ਲੈ ਕੇ ਗਈ।  

ਇਹ ਵੀ ਪੜ੍ਹੋ- ਸੋਢਲ ਮੇਲੇ ’ਚ 24 ਘੰਟੇ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News