ਮੋਗਾ-ਅਜੀਤਵਾਲ ਨੇੜੇ ਟਰੱਕ ਨੂੰ ਲੱਗੀ ਅੱਗ, ਲੋਕਾਂ ਵਿਚ ਮਚੀ ਭਾਜੜ

Tuesday, Apr 21, 2026 - 05:54 PM (IST)

ਮੋਗਾ-ਅਜੀਤਵਾਲ ਨੇੜੇ ਟਰੱਕ ਨੂੰ ਲੱਗੀ ਅੱਗ, ਲੋਕਾਂ ਵਿਚ ਮਚੀ ਭਾਜੜ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਨੇੜਲੇ ਇਲਾਕੇ ਅਜੀਤਵਾਲ ਪੁਲਸ ਸਟੇਸ਼ਨ ਕੋਲ ਇਕ ਵੱਡੀ ਅੱਗ ਦੀ ਘਟਨਾ ਸਾਹਮਣੇ ਆਈ, ਜਿਸ ਕਾਰਨ ਇਲਾਕੇ ਵਿਚ ਭਾਜੜਾਂ ਪੈ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਟਰੱਕ ਅਚਾਨਕ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਘਟਨਾ ਦੇ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿਚ ਭਾਜੜ ਪੈ ਗਈ ਅਤੇ ਹਰ ਕੋਈ ਆਪਣੀ ਸੁਰੱਖਿਆ ਲਈ ਦੌੜਦਾ ਨਜ਼ਰ ਆਇਆ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ। ਸੂਚਨਾ ਮਿਲਦੇ ਹੀ ਅਜੀਤਵਾਲ ਪੁਲਸ ਸਟੇਸ਼ਨ ਦੇ ਥਾਣਾ ਇੰਚਾਰਜ ਰਾਜ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ।

ਪੁਲਸ ਅਤੇ ਸਥਾਨਕ ਵਸਨੀਕਾਂ ਦੇ ਸਾਂਝੇ ਯਤਨਾਂ ਨਾਲ ਨੇੜਲੇ ਇਲਾਕੇ ਵਿਚ ਬਣਾਈ ਗਈ ਪਾਣੀ ਦੀ ਟੈਂਕੀ ਤੋਂ ਪਾਣੀ ਲੈ ਕੇ ਅੱਗ ’ਤੇ ਕਾਬੂ ਪਾਇਆ ਗਿਆ। ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ, ਹਾਲਾਂਕਿ ਟਰੱਕ ਵਿਚ ਭਰੀ ਕਣਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਮੌਕੇ ’ਤੇ ਮੌਜੂਦ ਜਾਂਚ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਪਿੰਡ ਵਿਚ ਇਸ ਤਰ੍ਹਾਂ ਦੀ ਐਮਰਜੈਂਸੀ ਲਈ ਪਾਣੀ ਦੀ ਟੈਂਕੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੌਰਾਨ ਤੁਰੰਤ ਮਦਦ ਮਿਲ ਸਕੇ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ਦੀ ਲੋੜ ਨੂੰ ਉਜਾਗਰ ਕੀਤਾ ਹੈ।


author

Gurminder Singh

Content Editor

Related News