ਸਾਂਝੀ ਵੱਟ ਤੋਂ ਕਮਾਦ ਪੁੱਟਣ ਸਬੰਧੀ ਹੋਏ ਝਗੜੇ ’ਚ ਇਕ ਜ਼ਖਮੀ

Friday, Apr 17, 2026 - 05:27 PM (IST)

ਸਾਂਝੀ ਵੱਟ ਤੋਂ ਕਮਾਦ ਪੁੱਟਣ ਸਬੰਧੀ ਹੋਏ ਝਗੜੇ ’ਚ ਇਕ ਜ਼ਖਮੀ

ਮੋਗਾ (ਆਜ਼ਾਦ) : ਪਿੰਡ ਮਾਣੂੰਕੇ ਨਿਵਾਸੀ ਮਨਜੀਤ ਗਿੱਲ ’ਤੇ ਸਾਂਝੀ ਵੱਟ ਦੇ ਝਗੜੇ ਸਬੰਧੀ ਹਮਲਾ ਕਰਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਸਬੰਧ ਵਿਚ ਰਿਪੋਰਟ ਦਰਜ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਮਨਜੀਤ ਗਿੱਲ ਅਤੇ ਕਥਿਤ ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਮਾਣੂੰਕੇ ਦਾ ਸਾਂਝੀ ਵੱਟ ’ਤੇ ਕਮਾਦ ਪੁੱਟਣ ਦੇ ਮਾਮਲੇ ਨੂੰ ਲੈਕੇ ਝਗੜਾ ਹੋਇਆ ਸੀ। ਹੁਣ ਐਕਸਰੇ ਰਿਪੋਰਟ ਅਉਣ ਦੇ ਬਾਅਦ ਦੋਨਾਂ ਕਥਿਤ ਮੁਲਜ਼ਮਾਂ ਖ਼ਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News