ਵੱਡੀ ਖ਼ਬਰ: ਪੰਜਾਬ ''ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਮਚਿਆ ਚੀਕ-ਚਿਹਾੜਾ

Thursday, Aug 29, 2024 - 06:52 PM (IST)

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਵਿਚ ਬੱਚਿਆਂ ਨਾਲ ਭਰੀ ਸਕੂਲ ਬੱਸ ਦੇ ਪਲਟਣ ਕਾਰਨ ਸੜਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਦਰਅਸਲ ਲੁਧਿਆਣਾ ਵਿਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਵਿਚ ਪਾਣੀ ਇਕੱਠਾ ਹੋ ਗਿਆ, ਜਿਸ ਦੇ ਚਲਦਿਆਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਇਕ ਬੱਸ ਕੱਚੇ ਰਸਤੇ ਵਿਚ ਫਸ ਕੇ ਪਲਟ ਗਈ। ਹਾਦਸੇ ਵਾਪਰਨ ਕਰਕੇ ਪਲਾਂ ਵਿਚ ਚੀਕ-ਚਿਹਾੜਾ ਮਚ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਬੱਸ ਵਿਚ ਕਰੀਬ 25 ਬੱਚੇ ਸਵਾਰ ਸਨ। ਉਥੇ ਹੀ ਮਾਤਾ-ਪਿਤਾ ਨੇ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। 
PunjabKesariਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਵਰਧਮਾਨ ਮਿੱਲ ਦੇ ਪਿੱਛੇ ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਸਕੂਲ ਤੋਂ ਥੋੜ੍ਹਾ ਪਹਿਲਾਂ ਪਾਣੀ ਭਰਿਆ ਹੋਣ ਕਾਰਨ ਅਤੇ ਜਾਮ ਲੱਗਾ ਹੋਣ ਕਰਕੇ ਬੱਸ ਚਾਲਕ ਨੇ ਬੱਸ ਨੂੰ ਕੱਚੇ ਰਸਤੇ ਵਿਚੋਂ ਕੱਢ ਲਿਆ। ਜਿਵੇਂ ਹੀ ਬੱਸ ਡਰਾਈਵਰ ਵੱਲੋਂ ਬੱਸ ਨੂੰ ਕੱਚੇ ਰਸਤੇ 'ਤੇ ਮੋੜਿਆ ਗਿਆ ਤਾਂ ਪਹਿਲਾਂ ਚਿੱਕੜ ਵਿਚ ਫਸ ਗਈ ਅਤੇ ਫਿਰ ਬੱਸ ਪਲਟ ਗਈ। ਬੱਸ ਦੇ ਪਲਟਣ ਕਾਰਨ ਬੱਚਿਆਂ ਵਿਚ ਚੀਕ-ਚਿਹਾੜਾ ਮਚ ਗਿਆ। ਬੱਚਿਆਂ ਵੱਲੋਂ ਰੋਲਾ ਪਾਉਣ ਤੋਂ ਬਾਅਦ ਲੋਕ ਮੌਕੇ ਉਥੇ ਪਹੁੰਚੇ। ਸੂਚਨਾ ਮਿਲਣ 'ਤੇ ਬੱਚਿਆਂ ਦੇ ਪਰਿਵਾਰ ਵਾਲੇ ਵੀ ਮੌਕੇ 'ਤੇ ਪਹੁੰਚੇ। 

PunjabKesari

ਮੌਕੇ ਉਤੇ ਪਹੁੰਚੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਦ ਆਪਣੇ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਘਰ ਤੱਕ ਲੈ ਕੇ ਪਹੁੰਚੇ। ਇਕ ਮਾਤਾ-ਪਿਤਾ ਮੋਹਿਤ ਕਪੂਰ ਨੇ ਦੱਸਿਆ ਕਿ ਡਰਾਈਵਰ ਨੇ ਗਲਤ ਤਰੀਕੇ ਨਾਲ ਬੱਸ ਨੂੰ ਕੱਚੇ ਰਸਤੇ 'ਤੇ ਲੈ ਗਿਆ, ਜਿਸ ਕਾਰਨ ਬੱਸ ਫਸ ਗਈ ਅਤੇ ਪਲਟ ਗਈ। ਗਨੀਮਤ ਇਹ ਰਹੀ ਕਿ ਬੱਚਿਆਂ ਵਿੱਚੋਂ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ- ਖੇਡਦੇ-ਖੇਡਦੇ ਵਾਪਰ ਗਿਆ ਵੱਡਾ ਹਾਦਸਾ, 5 ਸਾਲਾ ਬੱਚੇ ਦੀ ਤੜਫ਼-ਤੜਫ਼ ਕੇ ਹੋਈ ਮੌਤ

PunjabKesari

PunjabKesariਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਲਏ ਗਏ ਅਹਿਮ ਫ਼ੈਸਲੇ, ਸੂਬੇ 'ਚ ਵਧਾਈਆਂ ਗਈਆਂ PCS ਦੀਆਂ ਪੋਸਟਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News