ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'

Monday, Dec 12, 2022 - 06:45 PM (IST)

ਹੁਸ਼ਿਆਰਪੁਰ (ਅਮਰੀਕ)- ਹੁਸਿ਼ਆਰਪੁਰ ਵਿਚ ਇਕ ਵਿਅਕਤੀ ਵੱਲੋਂ ਅਜਿਹਾ ਬਰਗਰ ਤਿਆਰ ਕੀਤਾ ਗਿਆ ਹੈ, ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਹੁਸ਼ਿਆਰਪੁਰ ਵਿਚ ਬਰਗਰ ਚਾਚੂ ਵੱਲੋਂ 40 ਕਿਲੋ ਦੇ ਭਾਰ ਵਾਲਾ ਭਾਰਤ ਦਾ ਸਭ ਤੋਂ ਵੱਡਾ ਬਰਗਰ ਬਣਾਇਆ ਗਿਆ ਹੈ। ਇਸ ਨੂੰ ਵੇਖਣ ਲਈ ਖਾਣ-ਪੀਣ ਦੇ ਸ਼ੌਕੀਨ ਨੌਜਵਾਨ ਵੱਡੀ ਗਿਣਤੀ ਵਿਚ ਪਹੁੰਚੇ।  ਜਾਣਕਾਰੀ ਦਿੰਦੇ ਹੋਏ ਬਰਗਰ ਚਾਚੂ ਨੇ ਦੱਸਿਆ ਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਰਗਰ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਰਿਕਾਰਡ ਦਰਜ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ 7ਵੀਂ ਖਾਣ ਵਾਲੀ ਚੀਜ਼ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਹੈ।

PunjabKesari

ਅੱਗੇ ਦੱਸਦੇ ਬਰਗਰ ਚਾਚੂ ਨੇ ਕਿਹਾ ਕਿ ਉਹ ਹਰ ਸਾਲ ਬਰਗਰ ਬਣਾਉਂਦੇ ਹਨ ਅਤੇ ਹੁਣ ਤੱਕ 6 ਵੱਡੇ ਬਰਗਰ ਤਿਆਰ ਕਰ ਚੁੱਕੇ ਹਨ। ਇਹ ਬਰਗਰ ਉਨ੍ਹਾਂ ਦਾ 7ਵਾਂ ਬਰਗਰ ਹੈ, ਜੋਕਿ 40 ਕਿਲੋ ਦੇ ਭਾਰ ਵਾਲਾ ਬਰਗਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਵੇਖਦਾ ਹੁੰਦਾ ਸੀ ਕਿ ਵਿਦੇਸ਼ਾਂ ਵਿਚ ਅਜਿਹੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਅਤੇ ਫਿਰ ਮੈਂ ਸੋਚਿਆ ਕਿ ਅਜਿਹਾ ਭਾਰਤ ਵਿਚ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਚਾਹੁੰਦੇ ਹਨ ਕਿ ਉਹ ਕੁਝ ਵੱਖਰਾ ਕਰਨ, ਜਿਸ ਨੂੰ ਲੋਕ ਵੇਖਣ।

PunjabKesari

ਇਸੇ ਕਰਕੇ ਉਨ੍ਹਾਂ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੰਨਾ ਵੱਡਾ ਬਰਗਰ ਤਿਆਰ ਕੀਤਾ। ਇਸ ਬਰਗਰ ਨੂੰ ਤਿਆਰ ਕਰਨ ਲਈ 6 ਤੋਂ 7 ਕਿਲੋ ਵੱਖ ਤਰ੍ਹਾਂ ਦੀਆਂ ਚਟਨੀਆਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਇਲਾਵਾ ਵੱਖ-ਵੱਖ ਸਬਜ਼ੀਆਂ ਪਾਈਆਂ ਗਈਆਂ ਹਨ। ਇਕ ਕਿਲੋ ਪਨੀਰ ਦੀ ਵਰਤੋਂ ਕਰਨ ਦੇ ਨਾਲ-ਨਾਲ ਡੇਢ ਕਿਲੋ ਦੇ ਕਰੀਬ ਸਵੀਟਜ਼ ਕੋਰਨ ਪਾਏ ਗਏ ਹਨ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ 40 ਕਿਲੋ ਵਾਲਾ ਬਰਗਰ ਹੁਸ਼ਿਆਰਪੁਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਅਥਾਰਿਟੀ ਨੇ ਜਲੰਧਰ ’ਚ ਸ਼ੁਰੂ ਕੀਤਾ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ-ਵੇਅ ਦਾ ਕੰਮ

PunjabKesari

PunjabKesari

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News