ਕੈਨੇਡਾ ਤੋਂ ਫੋਨ ਕਰ ਕੇ ਮੰਗੀ ਡਾਕਟਰ ਕੋਲੋਂ 5 ਲੱਖ ਦੀ ਫਿਰੌਤੀ
Sunday, Jul 31, 2022 - 05:53 PM (IST)

ਅੰਮ੍ਰਿਤਸਰ (ਅਰੁਣ)-ਬਸੰਤ ਐਵੇਨਿਊ ਵਾਸੀ ਇਕ ਡਾਕਟਰ ਨੂੰ ਕੈਨੇਡਾ ਤੋਂ ਫੋਨ ਕਰ ਕੇ ਅਣਪਛਾਤਿਆਂ ਵਲੋਂ ਪੰਜ ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸੇ ਜਮ੍ਹਾ ਕਰਵਾਉਣ ਲਈ ਉਸ ਨੂੰ ਖਾਤਾ ਨੰਬਰ ਵੀ ਦੱਸਿਆ ਗਿਆ। ਮਜੀਠਾ ਰੋਡ ਥਾਣੇ ਦੀ ਪੁਲਸ ਵਲੋਂ ਡਾਕਟਰ ਮੰਨਣ ਆਨੰਦ ਦੀ ਸ਼ਿਕਾਇਤ ਮਾਮਲਾ ਦਰਜ ਕਰ ਕੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ-ਵਾਈਸ ਚਾਂਸਲਰ ਵਿਵਾਦ ’ਤੇ CM ਮਾਨ ਨੇ ਦਿੱਤਾ ਵੱਡਾ ਬਿਆਨ
ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਫਿਰੌਤੀ ਲਈ ਡਾਕਟਰ ਮੰਨਣ ਨੂੰ ਫੋਨ ਕਰਨ ਵਾਲੇ ਵਿਅਕਤੀ ਵਲੋਂ ਆਪਣੀ ਕੋਈ ਵੀ ਕਿਸੇ ਤਰ੍ਹਾਂ ਦੀ ਪਛਾਣ ਤੋਂ ਜਾਣੂ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪੈਸੇ ਜਮ੍ਹਾ ਕਰਵਾਉਣ ਲਈ ਮੁਲਜ਼ਮ ਵਲੋਂ ਦੱਸੇ ਗਏ ਖਾਤੇ ਦੀ ਪੁਲਸ ਜਾਂਚ ਕਰ ਰਹੀ ਹੈ। ਜਲਦ ਹੀ ਇਸ ਮਾਮਲੇ ਦੀ ਤਹਿ ਤੱਕ ਪੁੱਜਿਆ ਜਾਵੇਗਾ।