ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ

Tuesday, Jan 17, 2023 - 09:07 PM (IST)

ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ

ਕਲਾਨੌਰ (ਮਨਮੋਹਨ) : ਕਸਬਾ ਵਡਾਲਾ ਬਾਂਗਰ ਦੇ ਨੇੜੇ ਸਥਿਤ ਪਿੰਡ ਰਾਏਚੱਕ ਨਿਵਾਸੀ ਇਕ ਵਿਅਕਤੀ ਦੀ ਵਿਦੇਸ਼ ਦੋਹਾ ਕਤਰ ’ਚ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਇਮਾਨਤ ਮਸੀਹ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਦੇ ਪਰਿਵਾਰ ਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਆਪਣੇ ਪਿੱਛੇ 3 ਬੱਚੇ, ਪਤਨੀ ਤੇ ਬਜ਼ੁਰਗ ਮਾਤਾ ਛੱਡ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ 'ਚ VC ਦੀ ਨਿਯੁਕਤੀ ਨੂੰ ਲੈ ਕੇ ਹੋ ਰਹੇ ਵਿਤਕਰੇ ਬਾਰੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ

ਇਸ ਸਬੰਧੀ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਰਾਏਚੱਕ ਨਿਵਾਸੀ ਇਮਾਨਤ ਮਸੀਹ ਘਰ ਤੋਂ ਗਰੀਬ ਸੀ। ਉਹ 2 ਸਾਲ ਪਹਿਲਾਂ ਵਿਦੇਸ਼ ਦੋਹਾ ਕਤਰ ’ਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ, ਜਿਸ ਨੇ ਅਪ੍ਰੈਲ ਮਹੀਨੇ ’ਚ ਘਰ ਵਾਪਸ ਆਉਣਾ ਸੀ ਪਰ ਉਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਇਮਾਨਤ ਮਸੀਹ ਨੂੰ ਵਿਦੇਸ਼ ’ਚ ਹਸਪਤਾਲ ਜਦੋਂ ਉਸ ਦੇ ਸਾਥੀ ਦੇਖਣ ਗਏ ਤਾਂ ਉਨ੍ਹਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਮਾਨਤ ਮਸੀਹ ਦੀ ਮੌਤ ਹੋ ਚੁੱਕੀ ਹੈ।


author

Mandeep Singh

Content Editor

Related News