ਮੋਹਨ ਭਾਗਵਤ ਦੀ ਅਗਵਾਈ ’ਚ ਜਲੰਧਰ ’ਚ ਹੋਈ ਮੀਟਿੰਗ, 9ਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫ਼ੈਸਲਾ
Friday, Dec 08, 2023 - 06:33 PM (IST)
ਜਲੰਧਰ : ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ 3 ਦਿਨ ਦੇ ਪੰਜਾਬ ਦੌਰੇ ’ਤੇ ਹਨ। ਵੀਰਵਾਰ ਨੂੰ ਜਲੰਧਰ ਸਥਿਤ ਵਿਦਿਆਧਾਮ ਵਿਚ ਸਵੈ ਸੇਵਕਾਂ ਦੀ ਅਖਿਲ ਭਾਰਤੀ ਆਗੂਆਂ ਦੀ ਬੈਠਕ ਹੋਈ। ਸੰਘ ਮੁਖੀ ਮੋਹਨ ਭਾਗਵਤ ਅਤੇ ਡਿਪਟੀ ਚੀਫ ਦੱਤਾਤ੍ਰੇ ਹੋਸਬੋਲੇ ਸਮੇਤ ਦੇਸ਼ ਭਰ ਵਿਚੋਂ ਆਰ. ਐੱਸ. ਐੱਸ. ਦੇ 20 ਵੱਡੇ ਚਿਹਰੇ ਮੌਜੂਦ ਰਹੇ। ਪੰਜਾਬ ਵਿਚ ਸੰਗਠਨ ਦੀ ਮਜ਼ਬੂਤੀ ਨੂੰ ਲੈ ਕੇ ਮੰਥਨ ਕੀਤਾ ਗਿਆ। ਮੁੱਖ ਪ੍ਰਬੰਧਕਾਂ ਤੋਂ ਆਰ. ਐੱਸ. ਐੱਸ. ਦੇ ਪ੍ਰਸਾਰ ਦੀ ਰਿਪੋਰਟ ਲਈ ਗਈ। ਸੂਤਰ ਦੱਸਦੇ ਹਨ ਕਿ ਸਾਰੀਆਂ ਸ਼ਾਖਾਵਾਂ ਵਿਚ 17 ਦਸੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਸਾਲ ਭਰ ਵਿਚ ਕਿਹੜੇ ਕਿਹੜੇ ਦਿਨ ਮਨਾਏ ਜਾਣੇ ਹਨ, ਇਸ ’ਤੇ ਵੀ ਚਰਚਾ ਕੀਤੀ ਗਈ। ਦੇਰ ਸ਼ਾਮ ਵੱਖ-ਵੱਖ ਸੂਬਿਆਂ ਤੋਂ ਆਏ ਅਹੁਦੇਦਾਰ ਪਰਤ ਗਏ। ਤਿੰਨ ਦਿਨਾਂ ਦੌਰੇ ਦੇ ਤੀਜੇ ਦਿਨ ਬੈਠਕ ਸ਼ੁੱਕਰਵਾਰ ਸ਼ਾਮ ਨੂੰ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੇ ਮੁਖੀ ਸਮੇਤ ਜ਼ਿਲ੍ਹਾ ਪੱਧਰੀ ਵਰਕਰ, ਬੂਥ ਪੱਧਰੀ ਮੈਂਬਰ ਪਹੁੰਚਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਤਾਜ਼ਾ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਬੈਠਕ ਸਵੇਰੇ ਲਗਭਗ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਤਕ ਚੱਲੇਗੀ। ਇਸ ਵਿਚ ਮੁੱਖ ਰੂਪ ਨਾਲ ਸ਼ਹਿਰ ਤੇ ਪਿੰਡ ਤਕ ਆਪਣੀ ਪਕੜ ਮਜ਼ਬੂਤ ਕਰਨਾ ਅਤੇ ਸੰਘ ਦੇ ਕੰਮਾਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਕੰਮ ਮੁੱਖ ਰਹੇਗਾ। ਅਗਲੇ ਸਾਲ 2024 ਵਿਚ ਲੋਕ ਸਭਾ ਦੀਆਂ ਚੋਣਾਂ ਹਨ, ਅਜਿਹੇ ਵਿਚ ਆਰ. ਐੱਸ. ਐੱਸ. ਦੀ ਅਹਿਮ ਭੂਮਿਕਾ ਰਹੇਗੀ ਅਤੇ ਗ੍ਰਾਊਂਡ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਦੇ ਹੋਏ ਸ਼ਹਿਰਾਂ ਤੋਂ ਬਾਅਦ ਪਿੰਡਾਂ ਵਿਚ ਵੀ ਮਜ਼ਬੂਤੀ ਵਧਾਈ ਜਾਵੇ। ਦੱਸਣਯੋਗ ਹੈ ਕਿ ਸੰਘ ਮੁਖੀ ਮੰਗਲਵਾਰ ਦੇਰ ਰਾਤ ਜਲੰਧਰ ਪਹੁੰਚਣ ਤੋਂ ਬਾਅਦ ਸਿੱਧੇ ਵਿਦਿਆਧਾਮ ਰੁਕੇ। ਇਥੇ ਉਨ੍ਹਾਂ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਸੰਗਠਨ ਦੇ ਚੋਣਵੇ ਆਗੂਆਂ ਨਾਲ ਗੱਲਬਾਤ ਕੀਤੀ। 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਇਹ ਬੈਠਕ ਅਹਿਮ ਮੰਨੀ ਜਾ ਰਹੀ ਹੈ। ਤਿੰਨ ਸੂਬਿਆਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਪੰਜਾਬ ਵੱਲ ਭਾਜਪਾ ਦਾ ਮੁੱਖ ਫੌਕਸ ਹੈ।
ਇਹ ਵੀ ਪੜ੍ਹੋ : ਗੋਗਾਮੇੜੀ ਕਤਲ ਕਾਂਡ ’ਚ ਐਕਸ਼ਨ ’ਚ ਪੁਲਸ, ਲਾਰੈਂਸ ਦਾ ਸੱਜਾ ਹੱਥ ਸੰਪਤ ਨਹਿਰਾ ਰਡਾਰ ’ਤੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8