10 ਸਾਲਾ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ, ਮਾਮਲਾ ਦਰਜ

Sunday, May 21, 2023 - 11:14 AM (IST)

10 ਸਾਲਾ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ, ਮਾਮਲਾ ਦਰਜ

ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹਾ ਪੁਲਸ ਨੇ ਇਕ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਜੁਰਮ ਹੇਠ ਇਕ ਮੁਲਜ਼ਮ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਪੀੜਤ ਬੱਚੀ ਦੇ ਬਿਆਨਾਂ ਨੂੰ ਦਰਜ ਕਰਦੇ ਹੋਏ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਲੋਕ ਸਭਾ ਸੀਟ ਜਿੱਤਣ ਮਗਰੋਂ MP ਸੁਸ਼ੀਲ ਰਿੰਕੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਪ੍ਰਾਪਤ ਜਾਣਕਾਰੀ ਅਨੁਸਾਰ 10 ਸਾਲਾ ਬੱਚੀ ਜੋ ਇਕ ਸਰਕਾਰੀ ਸਕੂਲ ’ਚ 5ਵੀਂ ਜਮਾਤ ਦੀ ਵਿਦਿਆਰਥਣ ਹੈ, ਪਿਛਲੇ ਕਈ ਦਿਨਾਂ ਤੋਂ ਸਹਿਮੀ ਹੋਈ ਸੀ। ਜਦੋਂ ਮਾਪਿਆਂ ਵਲੋਂ ਪਿਆਰ ਨਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਜਾਣ ਸਮੇਂ ਰਸਤੇ ’ਚ ਉਸ ਨੂੰ ਗੁਰਸ਼ਰਨ ਸਿੰਘ ਉਰਫ਼ ਗੋਰਾ ਪੁੱਤਰ ਅਮਰਜੀਤ ਸਿੰਘ ਵਾਸੀ ਸੁਰਸਿੰਘ ਮਿਲਿਆ ਸੀ, ਜਿਸ ਨੇ ਉਸ ਨੂੰ ਕੁਝ ਟਾਫ਼ੀਆਂ ਅਤੇ 10-10 ਰੁਪਏ ਦੇ ਨੋਟ ਦਿੰਦੇ ਹੋਏ ਕਿਹਾ ਕਿ ਆਪਣੇ ਨਾਲ ਹੋਰ ਕੁੜੀਆਂ ਨੂੰ ਲਿਆਇਆ ਕਰ, ਜਿਸ ਤੋਂ ਅਗਲੇ ਦਿਨ ਗੁਰਸ਼ਰਨ ਸਿੰਘ ਨੇ ਉਸ ਨੂੰ ਚਾਕੂ ਵਿਖਾਉਂਦੇ ਹੋਏ ਨਾਲ ਜਾਣ ਲਈ ਕਿਹਾ ਅਤੇ ਉਸ ਨੂੰ ਕਿਸੇ ਘਰ ’ਚ ਲੈ ਗਿਆ, ਜਿੱਥੇ ਉਸ ਨਾਲ ਜਬਰ ਜ਼ਨਾਹ ਕੀਤਾ ਗਿਆ। ਇਸ ਸਬੰਧੀ ਗੁਰਸ਼ਰਨ ਸਿੰਘ ਨੇ ਬੱਚੀ ਨੂੰ ਧਮਕਾਇਆ ਅਤੇ ਕੋਈ ਵੀ ਗੱਲ ਘਰ ਨਾ ਦੱਸਣ ’ਤੇ ਜ਼ੋਰ ਪਾਇਆ ਸੀ।

ਇਹ ਵੀ ਪੜ੍ਹੋ- ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਨੇ ਲਏ ਅਹਿਮ ਫ਼ੈਸਲੇ

ਇਸ ਮਾਮਲੇ ਤੋਂ ਬਾਅਦ ਮਹਿਲਾ ਸਬ ਇੰਸਪੈਕਟਰ ਵਲੋਂ ਉੱਕਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News