ਸ਼ਾਹਕੋਟ ’ਚ ਆਮ ਆਦਮੀ ਪਾਰਟੀ ਨੇ ਰਚਿਆ ਇਤਿਹਾਸ

12/17/2017 9:11:18 PM

ਸ਼ਾਹਕੋਟ (ਅਰੁਣ ਚੋਪੜਾ)- ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਤੋਂ ਵੱਡਾ ਝਟਕਾ ਲੱਗਾ ਹੈ। ਇਥੋਂ ਦੇ ਵਾਰਡ ਨੰਬਰ 6 ਤੋਂ ਪਾਰਟੀ ਦੇ ਉਮੀਦਵਾਰ ਨੂੰ ਸਿਰਫ 1 ਵੋਟ ਮਿਲਣ ਦੀ ਖਬਰ ਹੈ। ਸੰਭਾਵਨਾ  ਹੈ ਕਿ ਇਹ ਵੋਟ ਉਸ ਨੇ ਖੁਦ ਨੂੰ ਹੀ ਪੋਲ ਕੀਤੀ ਹੋਵੇਗੀ। ਇਸੇ ਤਰ੍ਹਾਂ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਦੀਪ ਨੂੰ ਸਿਰਫ 3 ਵੋਟਾਂ ਪਈਆਂ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੂਰਨ ਬਹੁਮਤ ਹਾਸਲ ਕਰਨ ਦੇ ਦਾਅਵੇ ਕਰਨ ਵਾਲੀ ਆਪ ਪਾਰਟੀ ਨੂੰ ਲੋਕਾਂ ਵਲੋਂ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ। ਪਾਰਟੀ ਦੇ ਸਟਾਰ ਪ੍ਰਚਾਰਕ ਵੀ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿਚ ਪੂਰੀ ਤਰ੍ਹਾਂ ਪ੍ਰਚਾਰ ਕਰਦੇ ਨਹੀਂ ਦਿਖੇ।
ਇਸੇ ਤਰ੍ਹਾਂ ਵਾਰਡ ਨੰ 12 ਤੋਂ ਆਜ਼ਾਦ ਉਮੀਦਵਾਰ ਛਿੰਦਾ ਨੂੰ ਸਿਰਫ 2 ਵੋਟਾਂ ਹਾਸਲ ਹੋਈਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਉਮੀਦਵਾਰਾਂ ਦੇ ਪਰਿਵਾਰਕ ਵੋਟਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਇਨ੍ਹਾਂ ਨੂੰ ਮਿਲਣ ਵਾਲੀਆਂ ਵੋਟਾਂ ਤੋਂ ਵੱਧ ਹਨ।


Related News