ਅੰਮ੍ਰਿਤਸਰ ਦੇ ਮਾਲ ਰੋਡ ''ਤੇ ਵਾਪਰਿਆ ਵੱਡਾ ਹਾਦਸਾ, 7 ਦੇ ਕਰੀਬ ਮਜ਼ਦੂਰ ਆਏ ਮਲਬੇ ਹੇਠਾਂ

07/01/2023 6:35:03 PM

ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ ਤੋਂ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮਾਲ ਰੋਡ 'ਤੇ ਇਕ ਇਮਾਰਤ ਬਣ ਰਹੀ ਸੀ, ਜਿਸ ਦੇ ਉਪਰ ਲੈਂਟਰ ਪਾਉਣ ਲਈ ਪਲੇਟਾਂ ਰੱਖੀਆਂ ਗਈਆਂ ਸਨ, ਪਲੇਟਾਂ ਦੇ ਖਿਸਕਣ ਕਾਰਨ 7 ਦੇ ਕਰੀਬ ਮਜ਼ਦੂਰ ਮਲਬੇ ਹੇਠਾਂ ਆ ਗਏ। ਜਿਨ੍ਹਾਂ ਨੂੰ JCP ਦੇ ਜ਼ਰੀਏ ਮਲਵੇ ਦੇ ਹੇਠੋਂ ਕੱਢਿਆ ਗਿਆ। ਇਸ ਭਿਆਨਕ ਹਾਦਸੇ  ਦੌਰਾਨ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਲਿਜਾਇਆ ਗਿਆ।

ਇਹ ਵੀ ਪੜ੍ਹੋ- ਪਤਨੀ ਦੀ ਮਾੜੀ ਕਰਤੂਤ ਨਾ ਸਹਾਰ ਸਕਿਆ ਪਤੀ, ਦੁਖੀ ਹੋਏ ਨੇ ਚੁੱਕਿਆ ਖੌਫ਼ਨਾਕ ਕਦਮ

ਇਸ ਦੌਰਾਨ ਸਮਾਜ ਸੇਵਕ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਹਾਦਸਾ ਹੈ, ਪਰ ਇਨ੍ਹਾਂ ਦੀ ਕਿਸੇ ਵੱਲੋਂ ਸਾਰ ਨਹੀਂ ਲਈ ਗਈ । ਉਨ੍ਹਾਂ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਈ ਮਜ਼ਦੂਰ ਐਂਬੂਲੈਂਸ 'ਚ ਵੀ ਨਹੀਂ ਆ ਸਕੇ। ਇਸ ਹਾਸਦੇ ਦਾ ਸ਼ਿਕਾਰ ਹੋਏ ਲੋਕਾਂ 'ਚ ਕੁਝ ਬਹੁਤ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਦਿਵਿਆਂਗ ਹੋਣ ਦਾ ਡਰ ਵੀ ਹੈ। 

ਇਹ ਵੀ ਪੜ੍ਹੋ- ਪਾਕਿ ਦੇ ਗੁਰਦੁਆਰਾ ਸਾਹਿਬ 'ਚ ਕੀਰਤਨ ਰੋਕਣ ਦੇ ਮਾਮਲੇ 'ਤੇ ਗਿ. ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਿਹਾ ਗਿਆ ਕਿ ਕੋਈ ਵੀ ਇਸ ਹਾਦਸੇ ਬਾਰੇ ਦੱਸਣ ਲਈ ਤਿਆਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗਾ ਕਿ ਇਹ ਇਮਾਰਤ ਕਿਸ ਦੀ ਹੈ ਅਤੇ ਇਸ ਦਾ ਠੇਕਾ ਕਿਸ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਡੇ ਕੋਲ ਕਿਸੇ ਵੱਲੋਂ ਸ਼ਿਕਾਇਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਕਿੰਨੇ ਲੋਕ ਜ਼ਖ਼ਮੀ ਹੋਏ ਹਨ ਤੇ ਨਾ ਹੀ ਕਿਸੇ ਦੀ ਮੌਤ ਹੋਣ ਦੀ  ਸੂਚਨਾ ਮਿਲੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ  ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਰ ਦਿੱਤਾ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News