ਜਲੰਧਰ ਵਿਖੇ ਪੁਲਸ ਹਿਰਾਸਤ ''ਚੋਂ ਰਾਤ ਨੂੰ ਫਰਾਰ ਹੋਈ ਕੁੜੀ, ਕੁਝ ਘੰਟਿਆਂ ਬਾਅਦ ਅੰਮ੍ਰਿਤਸਰ ਤੋਂ ਕੀਤਾ ਕਾਬੂ
Saturday, Oct 08, 2022 - 05:35 PM (IST)
ਨਕੋਦਰ (ਪਾਲੀ)- ਸਿਟੀ ਪੁਲਸ ਵੱਲੋਂ ਇਕ ਵਕੀਲ ਨੂੰ ਬਲੈਕਮੇਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੀ ਕੁੜੀ ਪੁਲਸ ਨੂੰ ਚਕਮਾ ਦੇ ਕੇ ਰਾਤ ਨੂੰ ਫ਼ਰਾਰ ਹੋ ਗਈ। ਉਧਰ ਪੁਲਸ ਹਿਰਾਸਤ ’ਚੋਂ ਲੜਕੀ ਫ਼ਰਾਰ ਹੋਣ ਦੀ ਘਟਨਾ ਨਾਲ ਸਿਟੀ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਿਟੀ ਥਾਣਾ ਮੁਖੀ ਬਿਸ਼ਨ ਸਿੰਘ ਨੇ ਵੱਖ-ਵੱਖ ਪਾਰਟੀਆਂ ਬਣਾ ਕੇ ਕੀਤੀ ਛਾਪੇਮਾਰੀ ਦੌਰਾਨ ਕੁੜੀ ਨੂੰ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰਕੇ ਪੁਲਸ ਨੇ ਸੁਖ ਦਾ ਸਾਹ ਲਿਆ। ਸਿਟੀ ਥਾਣਾ ਮੁਖੀ ਬਿਸ਼ਨ ਸਿੰਘ ਨੇ ਦੱਸਿਆ ਕਿ ਨਕੋਦਰ ਦੇ ਇਕ ਵਕੀਲ ਨੂੰ ਮਨਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਸ਼ਰਕਪੁਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਜੱਸਾ ਨੇ ਰਲ ਕੇ ਚਾਕੂ ਦੀ ਨੋਕ ’ਤੇ ਅਸ਼ਲੀਲ ਵੀਡੀਓ ਧੱਕੇ ਨਾਲ ਬਣਾ ਕੇ ਵੀਡੀਓ ਵਾਇਰਲ ਕਰਨ, ਪਰਿਵਾਰ ਨੂੰ ਜਾਨੋਂ ਮਾਰਨ ਅਤੇ ਰੇਪ ਦੇ ਝੂਠੇ ਕੇਸ ਵਿਚ ਵਸਾਉਣ ਦੀ ਧਮਕੀ ਦੇ ਕੇ ਬਲੈਕ ਮੇਲ ਕਰ ਕੇ ਕਰੀਬ 8 ਲੱਖ ਰੁਪਏ ਵਸੂਲੇ ਸਨ।
ਇਹ ਵੀ ਪੜ੍ਹੋ: ਨਡਾਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, PRTC ਦੀ ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
ਸਿਟੀ ਥਾਣੇ ’ਚ ਵਕੀਲ ਦੀ ਸ਼ਿਕਾਇਤ ’ਤੇ ਜਸਪ੍ਰੀਤ ਸਿੰਘ ਜੱਸਾ ਅਤੇ ਮਨਪ੍ਰੀਤ ਕੌਰ ਪੁੱਤਰੀ ਜਸਵਿੰਦਰ ਵਾਸੀ ਪਿੰਡ ਸ਼ਰਕਪੁਰ ਨਕੋਦਰ ਖ਼ਿਲਾਫ਼ ਬੀਤੀ 6 ਫਰਵਰੀ 2021 ਨੂੰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਉਕਤ ਮਾਮਲੇ ’ਚ ਮਨਪ੍ਰੀਤ ਕੌਰ ਭਗੌੜੀ ਸੀ, ਜਿਸ ਨੂੰ ਸਿਟੀ ਪੁਲਸ ਵੱਲੋਂ ਬੀਤੀ 4 ਅਕਤੂਬਰ 2 ਨੂੰ ਗ੍ਰਿਫਤਾਰ ਕਰ ਕੇ ਰਿਮਾਂਡ ਲਿਆ ਸੀ ਪਰ ਮੁਲਜ਼ਮ ਮਨਪ੍ਰੀਤ ਕੌਰ ਬੀਤੀ ਰਾਤ ਪੁਲਸ ਹਿਰਾਸਤ ’ਚੋਂ ਫ਼ਰਾਰ ਹੋ ਗਈ ਸੀ।
ਸਿਟੀ ਥਾਣਾ ਮੁਖੀ ਬਿਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਹਿਰਾਸਤ ’ਚੋਂ ਫ਼ਰਾਰ ਮੁਲਜ਼ਮ ਮਨਪ੍ਰੀਤ ਕੌਰ ਨੂੰ ਫੜਨ ਲਈ ਪੁਲਸ ਦੀਆਂ ਵੱਖ-ਵੱਖ ਪਾਰਟੀਆਂ ਬਣਾ ਕੇ ਛਾਪੇਮਾਰੀ ਕੀਤੀ ਤਾਂ ਪੁਲਸ ਪਾਰਟੀ ਨੇ ਮੁਲਜ਼ਮ ਮਨਪ੍ਰੀਤ ਕੌਰ ਨੂੰ ਕੁਝ ਘੰਟਿਆਂ ਬਾਅਦ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ ।
ਮਨਪ੍ਰੀਤ ਕੌਰ ਦੇ ਖ਼ਿਲਾਫ਼ ਦੇ ਮਾਮਲਾ ਦਰਜ
ਸਿਟੀ ਪੁਲਸ ਨੇ ਪੁਲਸ ਹਿਰਾਸਤ ਵਿੱਚੋਂ ਭੱਜਣ ਦੇ ਦੋਸ਼ ਤਹਿਤ ਸਿਟੀ ਥਾਣੇ ਦੇ ਮੁਖੀ ਮੁਨਸ਼ੀ ਗਗਨਦੀਪ ਸਿੰਘ ਦੇ ਬਿਆਨ ’ਤੇ ਮਹਿਲਾ ਮੁਲਜ਼ਮ ਮਨਪ੍ਰੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਸਨਮਾਨ ਜੋ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ