3 ਗੱਡੀਆਂ ’ਚ ਆਏ ਚੋਰਾਂ ਦੇ ਗੈਂਗ ਨੇ 15 ਲੱਖ ਦੇ ਕਰੀਬ ਦਾ ਕੀਮਤੀ ਮਾਲ ਕੀਤਾ ਚੋਰੀ

Thursday, Dec 21, 2023 - 04:33 PM (IST)

ਬਟਾਲਾ (ਮਠਾਰੂ) - ਰੇਲਵੇ ਦੇ ਕੀਮਤੀ ਪੁਰਜੇ ਤਿਆਰ ਕਰਨ ਵਾਲੀ ਵੇਦ ਕਿਰਨ ਸਟੀਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਜੀ. ਟੀ. ਰੋਡ ਬਟਾਲਾ ਨੂੰ ਚੋਰਾਂ ਦੇ ਗੈਂਗ ਵੱਲੋਂ ਤੀਸਰੀ ਵਾਰ ਨਿਸ਼ਾਨਾ ਬਣਾਉਂਦਿਆਂ 15 ਲੱਖ ਦੇ ਕਰੀਬ ਦਾ ਕੀਮਤੀ ਮਾਲ ਚੋਰੀ ਕਰ ਲਿਆ ਹੈ। ਇਸ ਸਬੰਧੀ ਵੇਦ ਕਿਰਨ ਸਟੀਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਸਮਾਜ ਸੇਵੀ ਆਗੂ ਦਿਨੇਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ’ਚ ਬੀਤੇ ਦਿਨੀਂ ਚੋਰਾਂ ਵੱਲੋਂ ਪਿਛਲੇ ਪਾਸੇ ਦੀ ਗਲੀ ਵਾਲੇ ਗੇਟ ਦੇ ਤਾਲੇ ਤੋੜ ਕੇ ਰਾਤ 10:30 ਵਜੇ ਦੇ ਕਰੀਬ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਫੈਕਟਰੀ ਅੰਦਰ ਮੌਜੂਦ ਕਾਰੀਗਰ ਉਸ ਸਮੇਂ ਰੋਟੀ ਖਾਣ ਲਈ ਗਏ ਹੋਏ ਸਨ। ਜਦੋਂ ਉਨ੍ਹਾਂ ਨੂੰ ਕੋਈ ਆਵਾਜ਼ ਸੁਣਾਈ ਦਿੱਤੀ ਤਾਂ ਤੁਰੰਤ ਉਨ੍ਹਾਂ ਨੇ ਮੈਨੂੰ ਟੈਲੀਫੋਨ ’ਤੇ ਸੂਚਨਾ ਦਿੱਤੀ। ਮੈਂ ਮੌਕੇ ’ਤੇ ਪਹੁੰਚਿਆ। ਜਦਕਿ ਮੇਰੇ ਸਾਹਮਣੇ ਹੀ ਚੋਰਾਂ ਦਾ ਗੈਂਗ 2 ਛੋਟੇ ਹਾਥੀਆਂ ਅਤੇ ਇਕ ਜੀਪ ’ਚੋਂ ਫੈਕਟਰੀ ਦਾ ਕੀਮਤੀ ਮਾਲ ਲੱਦ ਕੇ ਫਰਾਰ ਹੋ ਗਏ। ਇਸ ਚੋਰੀ ’ਚ 65 ਐੱਸ. ਐੱਸ. ਡੀ. ਬਰਾਸ ਪਲੇਟਾਂ, 168 ਐੱਸ. ਐੱਸ. ਡੀ. ਬਰਾਕਟ, 150 ਐੱਸ. ਐੱਸ. ਡੀ. ਰੋਡ, 68 ਐੱਸ. ਈ. ਜੇ. ਬਰੈਕਟ, 80 ਬੁਲਟ ਬਲੋਕ, 20 60 ਪੀਸ ਈ. ਆਰ. ਸੀ. ਰੋਡ ਅਤੇ ਹੋਰ ਵੀ ਰੇਲਵੇ ਦੇ ਕੀਮਤੀ ਪੁਰਜੇ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਲਗਭਗ 15 ਲੱਖ ਦੇ ਕਰੀਬ ਬਣਦੀ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਡਾਇਰੈਕਟਰ ਦਿਨੇਸ਼ ਗੋਇਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਨੇੜੇ ਹੀ ਪੈਂਦੀ ਰਜਿੰਦਰਾ ਫਾਊਂਡਰੀ ’ਚ ਅਤੇ ਗਣੇਸ਼ ਮਾਰਕੀਟ ਦੀ ਇਕ ਫੈਕਟਰੀ ’ਚ ਵੀ ਚੋਰੀ ਹੋ ਚੁੱਕੀ ਹੈ। ਜਦਕਿ ਮੇਰੀ ਇਸ ਫੈਕਟਰੀ ’ਚ 1 ਅਗਸਤ ਅਤੇ 3 ਅਗਸਤ 2023 ਨੂੰ ਵੀ ਚੋਰੀ ਹੋ ਚੁੱਕੀ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ ਪਰ ਪੁਲਸ ਦੇ ਹੱਥ ਅਜੇ ਖਾਲੀ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕਰ ਕੇ ਚੋਰੀ ਦਾ ਮਾਲ ਬਰਾਮਦ ਕੀਤਾ ਜਾਵੇ। ਜਦ ਕਿ ਲੋਕਾਂ ਦੀਆਂ ਫੈਕਟਰੀਆਂ ਅਤੇ ਕਾਰਖਾਨਿਆਂ ’ਚ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਪੁਲਸ ਦੀ ਗਸ਼ਤ ਨੂੰ ਤੇਜ਼ ਕੀਤਾ ਜਾਵੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


sunita

Content Editor

Related News