ਰੇਲਵੇ ਸਟੇਸ਼ਨ 'ਚ ਸਿਲੰਡਰ ਫੱਟਣ ਨਾਲ ਢਾਬੇ 'ਚ ਲੱਗੀ ਅੱਗ

07/18/2017 11:10:27 AM

ਜਲੰਧਰ (ਸੋਨੂੰ) — ਜਲੰਧਰ ਰੇਲਵੇ ਸਟੇਸ਼ਨ ਨੇੜੇ ਮਾਰਕੀਟ 'ਚ ਇਕ ਢਾਬੇ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦ ਕਿਸੇ ਨੇ ਆਵਾਜ਼ ਲਗਾਈ ਕਿ ਸ਼ਾਰਟ ਸਰਕਟ ਕਾਰਨ ਢਾਬੇ 'ਚੋਂ ਧੂੰਆਂ ਨਿਕਲ ਰਿਹਾ ਹੈ। ਆਵਾਜ਼ ਸੁਣਦੇ ਹੀ ਜਦ ਢਾਬੇ ਦੇ ਕਰਮਚਾਰੀ ਦੌੜਨ ਲੱਗੇ ਤਾਂ ਕਿਸੇ ਦਾ ਪੈਰ ਸਿਲੰਡਰ ਦੀ ਪਾਇਪ 'ਚ ਫੱਸ ਗਿਆ ਤੇ ਪਾਈਪ ਨਿਕਲ ਗਈ ਤੇ ਅੱਗ ਸਿਲੰਡਰ ਨੂੰ ਵੀ ਲੱਗ ਗਈ। ਜਾਣਕਾਰੀ ਮਿਲਣ ਤੋਂ ਬਾਅਦ ਤੁੰਰਤ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।
ਉਥੇ ਹੀ ਅੰਦਰ ਸੌਂ ਰਹੇ ਰਾਜੂ ਨਾਮ ਦੇ ਵਰਕਰ ਨੇ ਦੱਸਿਆ ਕਿ ਅੱਗ ਅਤੇ ਧੂੰਏ ਦੀ ਬਦਬੂ ਨਾਲ ਉਸ ਦੀ ਅੱਖ ਖੁੱਲ੍ਹ ਗਈ ਤੇ ਢਾਬੇ ਤੋਂ ਬਾਹਰ ਆਉਂਦੇ ਹੋਏ ਉਹ ਥੋੜਾ ਜ਼ਖਮੀ ਹੋ ਗਿਆ। ਉਥੇ ਹੀ ਘਟਨਾ ਦਾ ਜਾਇਜ਼ਾ ਲੈਣ ਕਿਸੇ ਥਾਣੇ ਦੀ ਪੁਲਸ ਨਹੀਂ ਪੁੱਜੀ ਪਰ ਉਥੇ ਖੜੇ ਪੁਲਸ ਗਾਰਡ ਮੌਕੇ 'ਤੇ ਹਾਲਾਤ ਜਾਇਜ਼ਾ ਲੈਣ ਪੁੱਜ ਗਏ ਸਨ। ਹਾਦਸੇ 'ਚ ਢਾਬੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਕਾਫੀ ਮਾਲੀ ਨੁਕਸਾਨ ਹੋਇਆ। 

PunjabKesari
ਦੂਜੇ ਪਾਸੇ ਹਾਦਸੇ 'ਚ ਪ੍ਰਸ਼ਾਸਨ ਦੀ ਲਾਪਵਾਹੀ ਵੀ ਸਾਹਮਣੇ ਆਂਦੀ ਹੈ ਕਿ ਇਨ੍ਹਾਂ ਢਾਬਿਆਂ ਨੂੰ ਕਿਵੇਂ ਬਿਨ੍ਹਾਂ ਚੈਕਿੰਗ ਤੇ ਪੂਰੇ ਇੰਤਜ਼ਾਮ ਦੇ ਕਿਵੇਂ ਚੱਲਣ ਦਿੱਤਾ ਜਾ ਰਿਹਾ ਹੈ। ਨਾ ਤਾਂ ਉਨ੍ਹਾਂ ਕੋਲ ਕੋਈ ਅੱਗ ਬੁਝਾਊ ਯੰਤਰ ਹੈ ਨਾ ਹੀ ਸੁਰੱਖਿਆ ਪ੍ਰਬੰਧ। ਸਿਰਫ ਪੈਸੇ ਦੇ ਬਲਬੂਤੇ 'ਤੇ ਕੰਮ ਚਲਾਇਆ ਜਾ ਰਿਹਾ ਹੈ।


Related News