ਕੱਪੜੇ ਦੀ ਦੁਕਾਨ ''ਚ ਲੱਗੀ ਅੱਗ

10/14/2017 6:24:02 AM

ਫਗਵਾੜਾ, (ਹਰਜੋਤ, ਜਲੋਟਾ, ਰੁਪਿੰਦਰ ਕੌਰ)- ਅੱਜ ਤੜਕਸਾਰ ਗਊਸ਼ਾਲਾ ਰੋਡ 'ਤੇ ਇਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਅਮਿਤ ਕੁਮਾਰ ਉਰਫ਼ ਸੰਨੀ (ਫੈਂਸੀ ਕਲਾਥ ਹਾਊਸ) ਨੇ ਦੱਸਿਆ ਕਿ ਇਹ ਅੱਗ ਬਿਜਲੀ ਦਾ ਸ਼ਾਟ ਸਰਕਟ ਹੋਣ ਕਾਰਨ ਲੱਗੀ। ਜਿਸ ਦੀ ਸੂਚਨਾ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਸਵੇਰੇ ਫ਼ੋਨ 'ਤੇ ਦਿੱਤੀ। ਜਦੋਂ ਆ ਕੇ ਦੇਖਿਆ ਤਾਂ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਸੀ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਇਸ ਨੂੰ ਬਝਾਉਣ ਦੀ ਜੱਦੋ-ਜ਼ਹਿੱਦ ਜਾਰੀ ਰੱਖੀ ਅਤੇ ਕਰੀਬ ਸਾਢੇ 3 ਘੰਟੇ ਬਾਅਦ ਜਦੋਂ ਅੱਗ ਬੁੱਝੀ ਤਾਂ ਦੁਕਾਨ ਦਾ ਸਾਰਾ ਕੱਪੜਾ ਸੜ ਕੇ ਸੁਆਹ ਹੋ ਚੁੱਕਾ ਸੀ। ਘਟਨਾ ਦੀ ਸੂਚਨਾ ਪੁਲਸ ਥਾਣਾ ਸਿਟੀ ਨੂੰ ਦੇ ਦਿੱਤੀ ਹੈ।


Related News