ਕਾਟਨ ਫੈਕਟਰੀ ’ਚ ਲੱਗੀ ਅੱਗ, ਕਰੀਬ  50 ਲੱਖ ਰੁਪਏ ਦਾ ਨੁਕਸਾਨ

Thursday, Mar 31, 2022 - 12:38 PM (IST)

ਕਾਟਨ ਫੈਕਟਰੀ ’ਚ ਲੱਗੀ ਅੱਗ, ਕਰੀਬ  50 ਲੱਖ ਰੁਪਏ ਦਾ ਨੁਕਸਾਨ

ਲਹਿਰਾਗਾਗਾ (ਵਿਜੈ ਗੋਇਲ) : ਲਹਿਰਾ ਰਾਮਗੜ੍ਹ ਰੋਡ ’ਤੇ ਸਥਿਤ ਕ੍ਰਿਸ਼ਨਾ ਕਾਟਨ ਮਿੱਲ ’ਚ ਅੱਜ ਤੜਕਸਾਰ ਅੱਗ ਲੱਗਣ ਨਾਲ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕ੍ਰਿਸ਼ਨਾ ਕਾਟਨ ਮਿੱਲ ਦੇ ਮਾਲਕ ਸ਼ਿਵ ਕੁਮਾਰ ਅਤੇ ਮੁਨੀਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਮਿੱਲ ’ਚੋਂ ਬਹਾਦਰ ਦਾ ਫ਼ੋਨ ਆਇਆ ਕਿ ਮਿੱਲ ਵਿੱਚ ਅੱਗ ਲੱਗ ਗਈ ਹੈ ਅਤੇ ਉਹ ਤੁਰੰਤ ਮਿੱਲ ਵਿਚ ਪਹੁੰਚੇ ਤਾਂ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਗ ਲੱਗਣ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਨੇੜੇ ਦੇ ਲੋਕਾਂ ਨੇ ਅਤੇ ਨਗਰ ਕੌਂਸਲ ਲਹਿਰਾਗਾਗਾ ਦੀ ਫਾਇਰ ਬਿਗ੍ਰੇਡ ਗੱਡੀ ਨੇ ਆ ਕੇ ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਉਸ ਤੋਂ ਬਾਅਦ ਸੁਨਾਮ ਤੋਂ ਫਾਇਰ ਬਿਗ੍ਰੇਡ ਦੀ ਗੱਡੀ ਆ ਗਈ ਜਿਸ ਨੇ ਅੱਗ ’ਤੇ ਕਾਬੂ ਪਾਇਆ।

PunjabKesari

ਉਨ੍ਹਾਂ ਦੱਸਿਆ ਕਿ ਮਿੱਲ ਵਿਚ ਕੰਮ ਕਰਦਾ ਇਕ ਮੁਲਾਜ਼ਮ ਆਨੰਦ ਯਾਦਵ ਅੱਗ ਲੱਗਣ ਕਾਰਨ ਕਾਫੀ ਝੁਲਸ ਗਿਆ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਸੀ ਅਤੇ ਮੌਕੇ ’ਤੇ ਪੁਲਸ ਪ੍ਰਸ਼ਾਸਨ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Anuradha

Content Editor

Related News