ਸਿੱਖਿਆ ਮੰਤਰੀ ਨੂੰ ਮਿਲਿਆ ਲੈਕਚਰਾਰ ਯੂਨੀਅਨ ਦਾ ਵਫ਼ਦ

Thursday, Oct 07, 2021 - 12:26 AM (IST)

ਸਿੱਖਿਆ ਮੰਤਰੀ ਨੂੰ ਮਿਲਿਆ ਲੈਕਚਰਾਰ ਯੂਨੀਅਨ ਦਾ ਵਫ਼ਦ

ਭਵਾਨੀਗੜ੍ਹ (ਵਿਕਾਸ)- ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ ਪਿਛਲੇ ਸਮੇਂ ਤੋਂ ਲਟਕ ਰਹੀਆਂ ਤਰੱਕੀਆਂ ਸਬੰਧੀ ਲੈਫਟ ਆਊਟ ਲੈਕਚਰਾਰ ਯੂਨੀਅਨ ਦਾ ਵਫਦ ਸੁਖਵੰਤ ਸਿੰਘ ਡੀ.ਪੀ.ਈ. ਦੀ ਪ੍ਰਧਾਨਗੀ ਹੇਠ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਿਆ। ਇਸ ਮੌਕੇ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਕਿ ਬਾਕੀ ਸਾਰੇ ਵਿਸ਼ਿਆਂ ’ਚ ਤਰੱਕੀ ਦੀਆਂ ਲਿਸਟਾਂ ਜਾਰੀ ਹੋ ਗਈਆਂ ਹਨ ਪਰ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਦੀਆਂ ਸਾਲ 2012 ਅਤੇ 2016 ਦੀਆਂ ਲਿਸਟਾਂ ਪੈਂਡਿੰਗ ਪਈਆਂ ਹਨ ਜਦੋਂਕਿ ਮਾਣਯੋਗ ਹਾਈਕੋਰਟ ਵੱਲੋਂ ਵੀ ਇਨ੍ਹਾਂ ਤਰੱਕੀਆਂ ਸਬੰਧੀ ਹਰੀ ਝੰਡੀ ਦੇ ਦਿੱਤੀ ਗਈ ਹੈ।
ਪ੍ਰਧਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਮਾਣਯੋਗ ਸਿੱਖਿਆ ਮੰਤਰੀ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ ਅਤੇ ਜਲਦੀ ਤੋਂ ਜਲਦੀ ਤਰੱਕੀਆਂ ਕਰਨ ਸਬੰਧੀ ਭਰੋਸਾ ਦਿੱਤਾ ਗਿਆ। ਯੂਨੀਅਨ ਵੱਲੋਂ ਹਮਦਰਦੀ ਪੂਰਵਕ ਮੰਗਾਂ ਵਿਚਾਰਨ ਲਈ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਗਿਆ।


author

Bharat Thapa

Content Editor

Related News