ਬੈਰਕ ਦੀਆਂ ਇੱਟਾਂ ਪੁੱਟ ਜੇਲ੍ਹ ''ਚੋਂ ਭੱਜਣ ਵਾਲਾ ਸੀ ਖ਼ਤਰਨਾਕ ਕੈਦੀ, ਗਾਰਦ ਨੂੰ ਪਤਾ ਲੱਗ ਗਿਆ Plan

02/08/2024 3:00:32 PM

ਲੁਧਿਆਣਾ (ਸਿਆਲ) : ਕਈ ਔਰਤਾਂ ਦੇ ਕਥਿਤ ਕਤਲਾਂ ਅਤੇ ਉਨ੍ਹਾਂ ਦੇ ਜਬਾੜੇ ਪੁੱਟ ਕੇ ਸੁੱਟਣ, ਮੂੰਹ ਪਾੜ ਦੇਣ ਵਰਗੇ ਗੰਭੀਰ ਦੋਸ਼ਾਂ ਤਹਿਤ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਬੰਦ ਮੁਲਜ਼ਮ ਪ੍ਰੇਮ ਚੰਦ ਉਰਫ਼ ਮਿਥੁਨ ਇਕ ਵਾਰ ਫਿਰ ਉਸ ਸਮੇਂ ਸੁਰਖੀਆਂ ’ਚ ਆ ਗਿਆ, ਜਦੋਂ ਉਸ ਵੱਲੋਂ ਜੇਲ੍ਹ ਦੀ ਇਕ ਬੈਰਕ ਦੇ ਬਾਥਰੂਮ ਦੀਆਂ ਇੱਟਾਂ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਸਮੇਂ ਸਿਰ ਗਾਰਦ ਨੂੰ ਇਸ ਦੀ ਸੂਚਨਾ ਨਾ ਮਿਲਦੀ ਤਾਂ ਇਹ ਖ਼ਤਰਨਾਕ ਮੁਲਜ਼ਮ ਕਿਸੇ ਦੇ ਹੱਥ ਨਾ ਆਉਂਦਾ। ਇਹ ਘਟਨਾ ਬੀਤੇ ਦਿਨੀਂ ਤਾਜਪੁਰ ਰੋਡ ਦੀ ਜੇਲ੍ਹ ਅੰਦਰ ਵਾਪਰਨ ਵਾਲੀ ਸੀ। ਜਦੋਂ ਉਕਤ ਪ੍ਰੇਮ ਚੰਦ ਉਰਫ਼ ਮਿਥੁਨ ਜੋ ਦੀਨਾਨਗਰ, ਗੁਰਦਾਸਪੁਰ ਦਾ ਰਹਿਣ ਵਾਲਾ ਅਤੇ ਫਿਲੌਰ ਪੁਲਸ ਵੱਲੋਂ ਔਰਤਾਂ ਦੇ ਕਤਲਾਂ ਅਤੇ ਚੋਰੀ ਦੇ ਮਾਮਲਿਆਂ ’ਚ ਨਾਮਜ਼ਦ ਕੀਤਾ ਗਿਆ ਸੀ, ਉਸ ’ਤੇ ਪਹਿਲਾਂ ਹੀ 100 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)

ਉਸ ਨੂੰ ਜੁਡੀਸ਼ੀਅਲ ਕਸਟਡੀ ਦੌਰਾਨ ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਭੇਜਿਆ ਗਿਆ ਸੀ। ਮੁਲਜ਼ਮ ਇੰਨਾ ਸ਼ਾਤਰ ਤੇ ਖ਼ਤਰਨਾਕ ਹੋਣ ਦੇ ਬਾਵਜੂਦ ਇਸ ’ਤੇ ਜੇਲ੍ਹ ਸਟਾਫ਼ ਨੇ ਖ਼ਾਸ ਧਿਆਨ ਨਾ ਦਿੰਦੇ ਹੋਏ ਇਸ ਨੂੰ ਸਪੈਸ਼ਲ ਸੈੱਲ ’ਚ ਨਹੀਂ ਰੱਖਿਆ। ਇਸ ਦਾ ਕਾਰਨਾਮਾ ਦੇਖ ਕੇ ਹੁਣ ਜੇਲ੍ਹ ਪ੍ਰਸ਼ਾਸਨ ਦੇ ਚਿਹਰੇ ਦੀਆਂ ਹਵਾਈਆਂ ਵੀ ਉੱਡ ਗਈਆਂ ਹੋਣਗੀਆਂ। ਹਾਲਾਂਕਿ ਸਮੇਂ ਸਿਰ ਇਸ ਸਾਜ਼ਿਸ਼ ਨੂੰ ਤਾਂ ਨਾਕਾਮ ਕਰ ਦਿੱਤਾ ਗਿਆ ਪਰ ਸੂਚਨਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੀ ਮੁਲਜ਼ਮ ਦੀ ਇਸ ਹਰਕਤ ਤੋਂ ਖ਼ਾਸਾ ਚਿੰਤਾ ’ਚ ਹੈ ਕਿਉਂਕਿ ਜਿਸ ਹਿਸਾਬ ਨਾਲ ਉਕਤ ਮੁਲਜ਼ਮ ਦਾ ਅਪਰਾਧਿਕ ਰਿਕਾਰਡ ਹੈ, ਉਸ ਨਾਲ ਤਾਂ ਇਸ ’ਤੇ ਅੱਗੇ ਤੋਂ ਹੋਰ ਵੀ ਪੈਨੀ ਨਜ਼ਰ ਰੱਖਣੀ ਪਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਮਾਪਿਆਂ ਨੂੰ ਵੱਡੀ ਰਾਹਤ, ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਨਵੀਆਂ ਸ਼ਰਤਾਂ-ਨਿਯਮ ਲਾਗੂ
ਜੇਲ੍ਹ ਦੀਆਂ ਇੱਟਾਂ ਹੀ ਉੱਖੜ ਗਈਆਂ ਤਾਂ ਕਿਸ ਗੱਲ ਦੀ ਸੁਰੱਖਿਆ?
ਉੱਧਰ ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਉਕਤ ਮੁਲਜ਼ਮ ਨੇ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਦੀ ਹਾਲਤ ਕਾਫੀ ਹੱਦ ਤੱਕ ਬਿਆਨ ਕਰ ਦਿੱਤੀ ਹੈ। ਇਸ ਘਟਨਾ ਤੋਂ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਜੇਲ੍ਹ ਕੰਪਲੈਕਸ ’ਚ ਸਮੇਂ-ਸਮੇਂ ’ਤੇ ਚੈਕਿੰਗ ਨਹੀਂ ਹੁੰਦੀ ਕਿਉਂਕਿ ਅੱਗੇ ਦੀ ਜਾਂਚ ’ਚ ਪਤਾ ਲੱਗ ਸਕਦਾ ਹੈ ਕਿ ਮੁਲਜ਼ਮ ਨੇ ਕੋਈ ਅਜਿਹਾ ਹਥਿਆਰ ਵੀ ਵਰਤਿਆ ਹੋਵੇਗਾ, ਜਿਸ ਨਾਲ ਜੇਲ੍ਹ ਦੀ ਕੰਧ ’ਚ ਸੰਨ੍ਹ ਲੱਗੀ ਅਤੇ ਇਹ ਹਥਿਆਰ ਜਾਂ ਔਜਾਰ ਕਿੱਥੋਂ ਆਇਆ। ਇਹ ਵੀ ਜਾਂਚ ਦਾ ਵਿਸ਼ਾ ਹੋ ਸਕਦਾ ਹੈ। ਇਸ ਘਟਨਾ ਤੋਂ ਬਾਅਦ ਪੂਰਾ ਜੇਲ੍ਹ ਪ੍ਰਸ਼ਾਸਨ ਕਟਹਿਰੇ ’ਚ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ 100 ਤੋਂ ਵੱਧ ਮਾਮਲਿਆਂ ’ਚ ਨਾਮਜ਼ਦ ਮੁਲਜ਼ਮ ’ਤੇ ਜੇਲ੍ਹ ਪ੍ਰਸ਼ਾਸਨ ਦੀ ਹੁਣ ਸਖ਼ਤ ਨਜ਼ਰ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Babita

Content Editor

Related News