ਐੱਲ. ਆਈ. ਸੀ. ਕਰਮਚਾਰੀਆਂ ਵੱਲੋਂ ਵਾਕ ਆਊਟ ਹੜਤਾਲ

03/29/2018 7:45:51 AM

ਕਪੂਰਥਲਾ, (ਗੁਰਵਿੰਦਰ ਕੌਰ)- ਫੈੱਡਰੇਸ਼ਨ ਆਫ ਐੱਲ. ਆਈ. ਸੀ. ਕਲਾਸ ਵਨ ਆਫੀਸਰਜ਼ ਐਸੋਸੀਏਸ਼ਨ ਤੇ ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਦੇ ਸਾਂਝੇ ਸੱਦੇ 'ਤੇ ਆਪਣੀਆਂ ਮੰਗਾਂ ਸਬੰਧੀ ਕਪੂਰਥਲਾ ਇਕਾਈ ਵੱਲੋਂ ਦਫਤਰ 'ਚ ਇਕ ਘੰਟੇ ਦੀ ਵਾਕ ਆਊਟ ਹੜਤਾਲ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕੀਤੀ। 
ਸੰਬੋਧਨ ਕਰਦਿਆਂ ਨਾਰਥ ਜ਼ੋਨ ਇੰਸ਼ੋਰੈਂਸ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਚੰਦ ਤੇ ਸੈਕਟਰੀ ਕਮਲ ਰਾਵਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੈਨੇਜਮੈਂਟ ਵੱਲੋਂ ਲਾਰੇ ਦੀ ਨੀਤੀ ਅਪਨਾਈ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦਾ ਅਗਸਤ 2017 ਤੋਂ ਲਾਗੂ ਹੋਣ ਵਾਲਾ ਵੇਤਨ ਸੋਧ ਪੈਂਡਿੰਗ ਹੈ ਤੇ ਪੈਨਸ਼ਨ ਆਪਸ਼ਨ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਅਜੇ ਅਧੂਰੀ ਹੈ ਤੇ ਕਰਮਚਾਰੀਆਂ ਵਲੋਂ ਪੂਰੀ ਲਗਨ ਤੇ ਈਮਾਨਦਾਰੀ ਨਾਲ ਆਪਣਾ ਕੰਮ ਕੀਤਾ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਕਰਮਚਾਰੀਆਂ 'ਤੇ ਮੈਨੇਜਮੈਂਟ ਹਿਟਲਰ ਤੇ ਨਾਦਰਸ਼ਾਹੀ ਫਰਮਾਨਾਂ ਨੂੰ ਲਾਗੂ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ।  ਬ੍ਰਾਂਚ ਕਪੂਰਥਲਾ ਦੇ ਮੈਨੇਜਰ ਮਾਨੀਸ਼ ਮਾਖੀਜਾ ਨੇ ਮੰਗ ਕਰਦਿਆਂ ਕਿਹਾ ਕਿ ਟੀ. ਐੱਲ. ਆਈ. ਸੀ. 'ਚ ਨਵੀਂ ਭਰਤੀ ਕੀਤੀ ਜਾਵੇ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਲਾਗੂ ਕੀਤਾ ਜਾਵੇ। ਕਰਮਚਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਦਲਜੀਤ ਸਿੰਘ, ਰਾਮ ਗੋਪਾਲ, ਗੁਰਮੀਤ ਕੌਰ, ਸੁਰੇਸ਼ ਕੁਮਾਰ, ਦਵਿੰਦਰ ਗੁਪਤਾ, ਸ਼ਸ਼ੀ ਬਾਲਾ, ਮੱਘਰ ਸਿੰਘ, ਸੁਮੀਤ ਮਾਹਨਾ, ਕਮਲਜੀਤ ਕੌਰ, ਲਲਿਤ ਕੁਮਾਰ ਹਾਂਡਾ, ਤਰਵਿੰਦਰ ਮੋਹਨ ਸਿੰਘ ਭਾਟੀਆ, ਸੁਖਵਿੰਦਰ ਮੋਹਨ ਸਿੰਘ ਆਦਿ ਹਾਜ਼ਰ ਸਨ।


Related News