ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਮੌਤ
Tuesday, Jun 13, 2017 - 03:40 AM (IST)
ਚੰਡੀਗੜ੍ਹ, (ਸੁਸ਼ੀਲ)- ਸੜਕ ਪਾਰ ਕਰ ਰਹੇ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਹੱਲੋਮਾਜਰਾ ਤੋਂ ਮੌਲੀਜਾਗਰਾਂ ਜਾਣ ਵਾਲੀ ਸੜਕ 'ਤੇ ਪੁਲ ਨੇੜੇ ਐਤਵਾਰ ਰਾਤ ਟੱਕਰ ਮਾਰ ਦਿੱਤੀ। ਟੱਕਰ ਲਗਦੇ ਹੀ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਜ਼ਖਮੀ ਨੂੰ ਜੀ. ਐੱਮ. ਸੀ. ਐੱਚ. 32 'ਚ ਦਾਖਿਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਦੜਵਾ ਨਿਵਾਸੀ ਮਦਨ ਮਹਤੋ ਦੇ ਰੂਪ 'ਚ ਹੋਈ ਹੈ।
ਮੌਲੀਜਾਗਰਾਂ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਚਾਲਕ ਸੈਕਟਰ-37 ਨਿਵਾਸੀ ਸੁਮਨਦੀਪ ਨੂੰ ਕਾਬੂ ਕਰ ਲਿਆ। ਦੜਵਾ ਸਥਿਤ ਇੰਡੀਅਨ ਕੈਰੀਅਰ ਕੋਆਪ੍ਰੇਟਿਵ ਕੰਪਨੀ ਦੇ ਅਫ਼ਸਰ ਰੀਤ ਕੁਮਾਰ ਦੀ ਸ਼ਿਕਾਇਤ 'ਤੇ ਕਾਰ ਚਾਲਕ ਸੁਮਨਦੀਪ ਖ਼ਿਲਾਫ਼ ਗੱਡੀ ਲਾਪ੍ਰਵਾਹੀ ਨਾਲ ਚਲਾਉਣ ਤੇ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਦੜਵਾ ਸਥਿਤ ਇੰਡੀਅਨ ਕੈਰੀਅਰ ਕੋਆਪ੍ਰੇਟਿਵ ਕੰਪਨੀ ਦੇ ਅਫਸਰ ਰੀਤ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਐਤਵਾਰ ਨੂੰ ਐੱਸ. ਸੀ. ਸੀਮੈਂਟ ਗੋਦਾਮ ਦਾ ਕਰਮਚਾਰੀ ਮਦਨ ਮਹਤੋ ਹੱਲੋਮਾਜਰਾ ਤੋਂ ਮੌਲੀਜਾਗਰਾਂ ਜਾਣ ਵਾਲੀ ਸੜਕ 'ਤੇ ਪੁਲ ਕੋਲ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਹੱਲੋਮਾਜਰਾ ਵਲੋਂ ਤੇਜ਼ ਰਫ਼ਤਾਰ ਕਾਰ ਆਈ ਤੇ ਉਸਨੂੰ ਟੱਕਰ ਮਾਰ ਦਿੱਤੀ।
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ। ਪੁਲਸ ਨੇ ਕਾਰ ਚਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ।
