ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਕਾਰ ਦੇ ਉੱਡ ਗਏ ਪਰਖੱਚੇ

Thursday, Dec 29, 2022 - 07:44 PM (IST)

ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਕਾਰ ਦੇ ਉੱਡ ਗਏ ਪਰਖੱਚੇ

ਨਿਹਾਲ ਸਿੰਘ ਵਾਲਾ (ਬਾਵਾ) : ਮੋਗਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਲੁਹਾਰਾ ਵਿਖੇ ਹੋਏ ਜ਼ਬਰਦਸਤ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਰਨਾਂ ਕਾਰ ਨੰਬਰ ਪੀ. ਬੀ. 13 ਬੀ ਐੱਨ 8686 ਵਿਚ ਸਵਾਰ ਪਿੰਡ ਹਿੰਮਤਪੁਰਾ ਦਾ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਜੋ ਕਿ ਮੋਗਾ ਸਾਇਡ ਤੋਂ ਆਪਣੇ ਪਿੰਡ ਹਿੰਮਤਪੁਰਾ ਨੂੰ ਆ ਰਿਹਾ ਸੀ ਕਿ ਪਿੰਡ ਲੁਹਾਰਾ ਨਜ਼ਦੀਕ ਬੱਜਰੀ ਨਾਲ ਭਰੇ ਟਰੱਕ ਨਾਲ ਉਸਦੀ ਗੱਡੀ ਦਾ ਟਕਰਾਅ ਹੋ ਗਿਆ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਵਾਲੇ ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਤੇਜ਼, CM ਨੇ ਵਿਜੀਲੈਂਸ ਨੂੰ ਦਿੱਤਾ ਫ੍ਰੀ ਹੈਂਡ

ਪੁਲਸ ਚੌਂਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਟਰੱਕ ਡਰਾਇਵਰ ਸੱਤਪਾਲ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਰੰਗੀਆਂ (ਸੰਗਰੂਰ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਫਰਾਰ ਟਰੱਕ ਡਰਾਇਵਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਖਾਂ ਦੀ ਧਾਰਮਿਕ ਮੈਨੇਜਮੈਂਟ ਵਿਚ ਸਰਕਾਰ ਦਾ ਦਖ਼ਲ ਨਹੀਂ, ਛੇਤੀ ਹੋਣਗੀਆਂ ਚੋਣਾਂ : ਵਿਜ

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News