ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ, ਲਿਆ ਗਿਆ ਇਤਿਹਾਸਕ ਫ਼ੈਸਲਾ (ਵੀਡੀਓ)
Sunday, Aug 03, 2025 - 01:49 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਵਲੋਂ ਆਮ ਆਦਮੀ ਕਲੀਨਿਕਾਂ 'ਚ ਵਟਸਐਪ ਚੈਟਬੋਟ ਲਾਂਚ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੂੰ ਵਟਸਐਪ 'ਤੇ ਹੀ ਦਵਾਈਆਂ ਬਾਰੇ ਸਾਰੀ ਰਿਪੋਰਟ ਮਿਲੇਗੀ। ਲੋਕਾਂ ਨੂੰ ਪਰਚੀ ਜਾਂ ਰਿਪੋਰਟ ਲਈ ਵੀ ਕਲੀਨਿਕ ਆਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਵਟਸਐਪ 'ਤੇ ਹੀ ਉਨ੍ਹਾਂ ਨੂੰ ਸਭ ਕੁੱਝ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਸਮੇਂ 'ਤੇ ਟੈਸਟ ਹੋਣਗੇ ਤਾਂ ਦਵਾਈ ਖਾਣ ਨਾਲ ਮਰੀਜ਼ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨੂੰ ਪਾਕਿਸਤਾਨ 'ਚ ਸਜ਼ਾ, ਗਲਤੀ ਨਾਲ ਟੱਪ ਗਿਆ ਸੀ BORDER
ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੇ ਲੋਕਾਂ ਦੀ ਸੋਚ ਇਹੀ ਹੈ ਕਿ ਪੋਤੇ ਦਾ ਮੂੰਹ ਦੇਖ ਲਈਏ, ਸਿਰਫ ਇੰਨੀ ਕੁ ਜ਼ਿੰਦਗੀ ਹੈ ਪਰ ਜੇਕਰ ਬੀਮਾਰੀ ਦਾ ਸਮੇਂ 'ਤੇ ਪਤਾ ਲੱਗ ਜਾਵੇ ਤਾਂ ਲੋਕ ਪੋਤੇ ਦਾ ਵਿਆਹ ਵੀ ਦੇਖ ਸਕਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ 880 ਆਮ ਆਦਮੀ ਕਲੀਨਿਕਾਂ 'ਚ ਰੋਜ਼ਾਨਾ 70 ਹਜ਼ਾਰ ਮਰੀਜ਼ ਚੈਕਅਪ ਕਰਵਾਉਣ ਲਈ ਆਉਂਦੇ ਹਨ।
ਪਿੰਡਾਂ 'ਚ ਯੂਰੇਨੀਅਮ ਪਾਏ ਜਾਣ 'ਤੇ ਜਤਾਈ ਚਿੰਤਾ
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਚਿੰਤਾ ਕਰਨਾ ਅਤੇ ਖ਼ਿਆਲ ਰੱਖਣਾ ਸਾਡਾ ਫਰਜ਼ ਬਣਦਾ ਹੈ। ਪੰਜਾਬ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ, ਜਿੱਥੇ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਖਿਡੌਣਿਆਂ ਦੀ ਥਾਂ ਵ੍ਹੀਲਚੇਅਰ ਲੈਣੀ ਪੈਂਦੀ ਹੈ ਕਿਉਂਕਿ ਉੱਥੋਂ ਦਾ ਪਾਣੀ ਖ਼ਰਾਬ ਹੈ ਅਤੇ ਯੂਰੇਨੀਅਮ ਵਰਗੇ ਧਾਤ ਪਾਏ ਜਾਂਦੇ ਹਨ। 5-6 ਸਾਲ ਦੇ ਬੱਚੇ ਆਪਣੇ ਵਾਲ ਰੰਗਦੇ ਹਨ। ਹਰ ਘਰ 'ਚ ਵ੍ਹੀਲਚੇਅਰ ਮਿਲਦੀ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ ਨੂੰ ਇਨ੍ਹਾਂ ਪਿੰਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨੂੰ ਪਾਕਿਸਤਾਨ 'ਚ ਸਜ਼ਾ, ਗਲਤੀ ਨਾਲ ਟੱਪ ਗਿਆ ਸੀ BORDER
ਇਨ੍ਹਾਂ ਪਿੰਡਾਂ ਦੇ ਹਾਲਾਤ ਇਹ ਹਨ ਕਿ ਤੁਸੀਂ ਜੇਕਰ ਟੂਟੀ ਤੋਂ ਪਾਣੀ ਭਰੋਗੇ ਤਾਂ ਇਹ 5 ਮਿੰਟਾਂ ਦੇ ਅੰਦਰ ਕਾਲੇ ਰੰਗ ਦਾ ਹੋ ਜਾਵੇਗਾ। ਬੇਔਲਾਦ ਜੋੜਿਆਂ ਦੀ ਵੀ ਗਿਣਤੀ ਵੱਧ ਰਹੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਨ੍ਹਾਂ ਇਲਾਕਿਆਂ 'ਚ ਕੋਈ ਨਾ ਕੋਈ ਪ੍ਰਾਜੈਕਟ ਲਾਇਆ ਜਾਵੇ ਅਤੇ ਇੱਥੇ ਜਾ ਕੇ ਲੱਗਦਾ ਹੀ ਨਹੀਂ ਹੈ ਇਹ ਹੱਸਦਾ-ਖੇਡਦਾ ਪੰਜਾਬ ਹੈ, ਸਗੋਂ ਇੰਝ ਲੱਗਦਾ ਹੈ ਕਿ ਹਸਪਤਾਲ ਦੇ ਕਿਸੇ ਐਮਰਜੈਂਸੀ ਵਾਰਡ 'ਚ ਆ ਗਏ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8