ਪਿਸਤੌਲ ਦੀ ਨੋਕ ''ਤੇ ਫਾਰਚੂਨਰ ਲੈ ਕੇ ਫਰਾਰ

Thursday, Oct 05, 2017 - 07:57 AM (IST)

ਪਿਸਤੌਲ ਦੀ ਨੋਕ ''ਤੇ ਫਾਰਚੂਨਰ ਲੈ ਕੇ ਫਰਾਰ

ਫ਼ਤਿਹਗੜ੍ਹ ਸਾਹਿਬ, (ਟਿਵਾਣਾ)- ਨਕਾਬਪੋਸ਼ ਨੌਜਵਾਨਾਂ ਵੱਲੋਂ ਇਕ ਕਿਸਾਨ ਤੋਂ ਪਿਸਤੌਲ ਦੀ ਨੋਕ 'ਤੇ ਸਰਹਿੰਦ ਜੀ. ਟੀ. ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਦੇ ਨੇੜੇ ਤੋਂ ਫਾਰਚੂਨਰ ਕਾਰ ਖੋਹ ਕੇ ਲੁਧਿਆਣਾ ਵਾਲੇ ਪਾਸੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਅਤੇ ਸਰਹਿੰਦ ਥਾਣੇ ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਮੌਕੇ 'ਤੇ ਪਹੁੰਚੇ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਰਹਿੰਦ ਮੰਡੀ ਵਿਖੇ ਉਹ ਦੁਕਾਨ ਬੰਦ ਕਰ ਕੇ ਆਪਣੇ ਘਰ ਨੂੰ ਜਾਣ ਲੱਗਾ ਤਾਂ ਨਕਾਬਪੋਸ਼ ਨੌਜਵਾਨਾਂ ਨੇ ਉਸ ਦੇ ਸਿਰ 'ਤੇ ਪਿਸਤੌਲ ਰੱਖ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਮੌਕੇ ਪੁਲਸ ਨੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News