ਬਦਲਿਆ ਮੌਸਮ ਦਾ ਮਿਜਾਜ਼, ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ
Thursday, Aug 06, 2026 - 04:59 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)-ਟਾਂਡਾ ਇਲਾਕੇ ’ਚ ਅੱਜ ਹੋਈ ਬਾਰਿਸ਼ ਕਾਰਨ ਮੌਸਮ ਦਾ ਮਿਜਾਜ਼ ਇਕ ਵਾਰ ਫਿਰ ਤੋਂ ਬਦਲ ਗਿਆ ਹੈ। ਸਵੇਰ ਸਮੇਂ ਹੋਈ ਬਾਰਿਸ਼ ਦੌਰਾਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਦਿੱਤੀ ਗਈ ਸੂਚਨਾ ਅਨੁਸਾਰ ਟਾਂਡਾ ਇਲਾਕੇ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਹੋਏ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਹ ਬਾਰਿਸ਼ ਝੋਨੇ ਦੀ ਫ਼ਸਲ ਵਾਸਤੇ ਵੀ ਲਾਹੇਬੰਦ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ

ਇਸ ਬਾਰਿਸ਼ ਨਾਲ ਹੁਸ਼ਿਆਰਪੁਰ ਅਤੇ ਇਸ ਤੇ ਆਸ ਪਾਸ ਦੇ ਪਿੰਡਾਂ ਚੋਣਾਂ ’ਚ ਵੀ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਉਧਰ ਦੂਸਰੇ ਪਾਸੇ ਬਰਸਾਤ ਦਾ ਮੌਸਮ ਹੋਣ ਕਾਰਨ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਸੇਵਾ ਮੁਕਤ ਦੀ ਡਾਇਰੈਕਟਰ ਡਾਕਟਰ ਕੇਵਲ ਸਿੰਘ ਕਾਜਲ, ਸੇਵਾ ਮੁਕਤ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ , ਸੇਵਾ ਮੁਕਤ ਐੱਸ. ਐੱਮ. ਓ. ਡਾ. ਕਰਨ ਸੈਣੀ, ਸਰਕਾਰੀ ਹਸਪਤਾਲ ਟਾਂਡਾ ਦੇ ਸੀਨੀਅਰ ਡਾ. ਹਰਪ੍ਰੀਤ ਸਿੰਘ ਬਰਸਾਤ ਤੇ ਮੌਸਮ ’ਚ ਖਾਣ ਪੀਣ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਹੈ। ਉਕਤ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਇਨ੍ਹਾਂ ਦਿਨਾਂ ’ਚ ਤਲੀਆਂ ਅਤੇ ਫਾਸਟ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ ਕਿਉਂਕਿ ਕਿਉਂਕਿ ਅਜਿਹੇ ਭੋਜਨ ਸਾਡੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਹਨ।
ਇਹ ਵੀ ਪੜ੍ਹੋ: ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
