ਵਿਦੇਸ਼ ਭੇਜਣ ਦੇ ਨਾਂ ''ਤੇ 5 ਲੱਖ ਦੀ ਠੱਗੀ ਕਰਨ ''ਤੇ ਦੋ ਖ਼ਿਲਾਫ਼ ਮਾਮਲਾ ਦਰਜ

Tuesday, Jul 28, 2026 - 04:20 PM (IST)

ਵਿਦੇਸ਼ ਭੇਜਣ ਦੇ ਨਾਂ ''ਤੇ 5 ਲੱਖ ਦੀ ਠੱਗੀ ਕਰਨ ''ਤੇ ਦੋ ਖ਼ਿਲਾਫ਼ ਮਾਮਲਾ ਦਰਜ

ਤਲਵਾੜਾ (ਜੋਸ਼ੀ) : ਤਲਵਾੜਾ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭਡਿਆਰਾਂ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਵੀਰ ਸਿੰਘ ਵਾਸੀ ਲਕਸੀਆ, ਥਾਣਾ ਮਾਹਿਲਪੁਰ ਅਤੇ ਉਸ ਦੇ ਸਾਲੇ ਪਵਨ ਕੁਮਾਰ ਵਾਸੀ ਬਹਿ ਨੰਗਲ ਨੇ ਉਸ ਦੇ ਲੜਕੇ ਸੂਰਜ ਠਾਕੁਰ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ 8 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਐਸ.ਪੀ. (ਸਥਾਨਕ) ਹੁਸ਼ਿਆਰਪੁਰ ਨਵਨੀਤ ਕੌਰ ਗਿੱਲ ਵੱਲੋਂ ਕੀਤੀ ਗਈ । 

ਜਾਂਚ ਦੌਰਾਨ ਸਾਹਮਣੇ ਆਇਆ ਕਿ ਜਸਵੀਰ ਸਿੰਘ ਨੇ ਨਾਲ ਦਾ ਮੁਲਾਜ਼ਮ ਹੋਣ ਦਾ ਫ਼ਾਇਦਾ ਚੁੱਕਦਿਆਂ ਗੋਪਾਲ ਸਿੰਘ ਨੂੰ ਵਿਸ਼ਵਾਸ ਵਿਚ ਲਿਆ ਅਤੇ ਪੈਸੇ ਆਪਣੇ ਸਾਲੇ ਪਵਨ ਕੁਮਾਰ ਦੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਪਰ ਪੈਸੇ ਲੈਣ ਦੇ ਬਾਵਜੂਦ ਸੂਰਜ ਠਾਕੁਰ ਨੂੰ ਇਟਲੀ ਨਹੀਂ ਭੇਜਿਆ ਗਿਆ। ਸ਼ਿਕਾਇਤ ਤੋਂ ਬਾਅਦ ਜਸਵੀਰ ਸਿੰਘ ਦੇ ਕਹਿਣ 'ਤੇ ਪਵਨ ਕੁਮਾਰ ਨੇ ਵੱਖ-ਵੱਖ ਤਾਰੀਖ਼ਾਂ 'ਚ 3 ਲੱਖ 50 ਹਜ਼ਾਰ ਰੁਪਏ ਤਾਂ ਵਾਪਸ ਕਰ ਦਿੱਤੇ ਪਰ ਬਾਕੀ ਰਹਿੰਦੇ 5 ਲੱਖ ਰੁਪਏ ਸਮਾਂ ਲੈਣ ਦੇ ਬਾਵਜੂਦ ਵੀ ਵਾਪਸ ਨਹੀਂ ਕੀਤੇ। ਜਾਂਚ 'ਚ ਇਹ ਵੀ ਪਾਇਆ ਗਿਆ ਕਿ ਪਵਨ ਕੁਮਾਰ ਕੋਲ ਟ੍ਰੈਵਲ ਏਜੰਸੀ ਨਾਲ ਸਬੰਧਤ ਕੋਈ ਵੈਧ ਲਾਇਸੰਸ ਵੀ ਨਹੀਂ ਸੀ। ਜਾਂਚ ਰਿਪੋਰਟ ਦੇ ਆਧਾਰ 'ਤੇ ਐਸ.ਐਸ.ਪੀ. ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਤਲਵਾੜਾ ਪੁਲਸ ਨੇ ਪਵਨ ਕੁਮਾਰ ਅਤੇ ਜਸਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News