ਘਰ ਤੋਂ ਭਟਕਿਆ ਮਾਸੂਮ ਬੱਚਾ ਸੜਕ ਸੁਰੱਖਿਆ ਫੋਰਸ ਨੇ ਕੀਤਾ ਪਰਿਵਾਰ ਹਵਾਲੇ

Monday, Aug 03, 2026 - 06:16 PM (IST)

ਘਰ ਤੋਂ ਭਟਕਿਆ ਮਾਸੂਮ ਬੱਚਾ ਸੜਕ ਸੁਰੱਖਿਆ ਫੋਰਸ ਨੇ ਕੀਤਾ ਪਰਿਵਾਰ ਹਵਾਲੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ ਪੈਂਦੇ ਖੱਖਾਂ ਫਾਟਕ ਨੇੜੇ ਘਰ ਤੋਂ ਇਕੱਲੇ ਭਟਕੇ ਹੋਏ ਇਕ ਮਾਸੂਮ ਬੱਚੇ ਨੂੰ ਰੋਂਦੇ ਹੋਏ ਸ਼ੱਕੀ ਹਾਲਤ 'ਚ ਵੇਖ ਆਪਣੀ ਕਸਟਡੀ ਵਿਚ ਲੈ ਕੇ ਸੁਰੱਖਿਅਤ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: 2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਵਕਤ ਕਰੀਬ ਸਵਾ 6 ਵਜੇ ਜਦੋਂ ਉਹ ਡਿਊਟੀ ਦੌਰਾਨ ਫੋਕਲ ਪੁਆਇੰਟ ਨੇੜੇ ਖੱਖਾਂ ਫਾਟਕ ਮੌਜੂਦ ਸਨ ਕਿ ਉਨ੍ਹਾਂ ਨੂੰ ਪਿੰਡ ਝਾਂਸਾ ਦੇ ਸਰਪੰਚ ਜਗਜੀਤ ਸਿੰਘ ਚੌਹਾਨ ਨੇ ਇਕ 6/7 ਸਾਲਾ ਮਾਸੂਮ ਬੱਚੇ ਦੇ ਸੜਕ 'ਤੇ ਰੋਂਦੇ ਹੋਏ ਇਕੱਲੇ ਘੁੰਮਦੇ ਦੀ ਜਾਣਕਾਰੀ ਦਿੱਤੀ ।‌ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਕਾਂਸਟੇਬਲ ਸਤਸਿਮਰਨ ਸਿੰਘ ਅਤੇ ਕਾਂਸਟੇਬਲ ਜਗਜੋਤ ਸਿੰਘ ਸਮੇਤ ਮੌਕੇ 'ਤੇ ਪਹੁੰਚੇ ਅਤੇ ਨੈਸ਼ਨਲ ਹਾਈਵੇਅ 'ਤੇ ਇਕੱਲੇ ਘੁੰਮ ਰਹੇ ਬੱਚੇ ਨੂੰ ਆਪਣੀ ਕਸਟਡੀ ਵਿਚ ਲੈ ਕੇ ਪਰਿਵਾਰ ਵਾਰੇ ਪੁੱਛਗਿੱਛ ਕੀਤੀ ਪਰ ਬੱਚਾ ਆਪਣਾ ਨਾਮ ਜਾਂ ਪਰਿਵਾਰ ਦਾ ਨਾਮ ਪਤਾ ਨਹੀਂ ਦੱਸ ਸਕਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ ਜਾਰੀ

ਉਨ੍ਹਾਂ ਦੱਸਿਆ ਕਿ ਬੱਚੇ ਦੀ ਪਛਾਣ ਨਾ ਹੋਣ 'ਤੇ ਬੱਚੇ ਨੂੰ ਟਾਂਡਾ ਥਾਣਾ ਪੁਲਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੇਰ ਰਾਤ ਟਾਂਡਾ ਪੁਲਸ ਨੇ ਬੱਚੇ ਦੇ ਪਿਤਾ ਵਿਜੈਦਰਾ ਪ੍ਰਸ਼ਾਦ ਅਤੇ ਉਸ ਦੇ ਪਰਿਵਾਰ ਦਾ ਪਤਾ ਲਗਾ ਲਿਆ ਅਤੇ ਬੱਚੇ ਨੂੰ ਸੁਰੱਖਿਅਤ ਉਸ ਦੇ ਮਾਤਾ-ਪਿਤਾ ਹਵਾਲੇ ਕਰ ਦਿੱਤਾ। ਸੜਕ ਸੁਰੱਖਿਆ ਫੋਰਸ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਡਿਊਟੀ ਅਤੇ ਘਰੋਂ ਭਟਕੇ ਇਸ ਮਾਸੂਮ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ ਅਤੇ ਲੋਕ ਸੜਕ ਸੁਰੱਖਿਆ ਫੋਰਸ ਦੇ ਇਸ ਵਧੀਆ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।

ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News