ਆਸਮਾਨੀ ਬਿਜਲੀ ਡਿੱਗਣ ਨਾਲ 14 ਸਾਲਾ ਲੜਕੀ ਦੀ ਮੌਤ

Thursday, Sep 09, 2021 - 10:11 PM (IST)

ਆਸਮਾਨੀ ਬਿਜਲੀ ਡਿੱਗਣ ਨਾਲ 14 ਸਾਲਾ ਲੜਕੀ ਦੀ ਮੌਤ

 ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)-ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਬਧਾਈ ’ਚ ਬਿਜਲੀ ਡਿੱਗਣ ਕਾਰਨ ਤਕਰੀਬਨ 14 ਸਾਲਾ ਲੜਕੀ ਗਗਨਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਲੜਕੀ ਖੇਤ ’ਚ ਪਸ਼ੂਆਂ ਲਈ ਚਾਰਾ ਲੈਣ ਗਈ ਸੀ। ਸ਼ਾਮ ਸਮੇਂ ਅਚਾਨਕ ਆਸਮਾਨੀ ਬਿਜਲੀ ਡਿਗਣ ਨਾਲ ਉਸ ਦੀ ਮੌਤ ਹੋ ਗਈ। ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੜਕੀ ਦੇ ਪਿਤਾ ਦਿਹਾੜੀਦਾਰ ਹਨ ਅਤੇ ਲੜਕੀ ਅੱਠਵੀ ਸ਼੍ਰੇਣੀ ਦੀ ਵਿਦਿਆਰਥਣ ਸੀ। ਪੜ੍ਹਾਈ ਤੋਂ ਬਾਅਦ ਸ਼ਾਮ ਸਮੇਂ ਉਹ ਪਸ਼ੂਆ ਦਾ ਚਾਰਾ ਲੈਣ ਲਈ ਖੇਤ ’ਚ ਗਈ ਤਾਂ ਇਹ ਘਟਨਾ ਵਾਪਰ ਗਈ। ਇਸ ਘਟਨਾ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਮੋਦੀ ਸਰਕਾਰ ’ਤੇ ਵੱਡਾ ਹਮਲਾ, ਕਿਹਾ-NDA ਮਤਲਬ ‘ਨੋ ਡਾਟਾ ਐਵੇਲੇਬਲ’


author

Manoj

Content Editor

Related News