13 ਸਾਲਾ ਬੱਚੇ ਨੂੰ ਖੇਤਾਂ ’ਚ ਪਤੰਗ ਲੁੱਟਣਾ ਪਿਆ ਭਾਰੀ, ਜ਼ਿਮੀਂਦਾਰ ਨੇ ਦਿੱਤੀ ਦਰਦਨਾਕ ਸਜ਼ਾ, ਪੜ੍ਹੋ ਪੂਰਾ ਮਾਮਲਾ

Thursday, Dec 01, 2022 - 01:38 AM (IST)

13 ਸਾਲਾ ਬੱਚੇ ਨੂੰ ਖੇਤਾਂ ’ਚ ਪਤੰਗ ਲੁੱਟਣਾ ਪਿਆ ਭਾਰੀ, ਜ਼ਿਮੀਂਦਾਰ ਨੇ ਦਿੱਤੀ ਦਰਦਨਾਕ ਸਜ਼ਾ, ਪੜ੍ਹੋ ਪੂਰਾ ਮਾਮਲਾ

ਫਿਲੌਰ (ਭਾਖੜੀ) : ਖੇਤ ’ਚ ਪਤੰਗ ਲੁੱਟਣ ਗਏ 13 ਸਾਲ ਦੇ ਬੱਚੇ ਨੂੰ ਜ਼ਿਮੀਂਦਾਰ ਅਤੇ ਉਸ ਦੇ ਨੌਕਰ ਨੇ ਫੜ ਕੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਬੱਚੇ ਦੀ 2 ਥਾਵਾਂ ਤੋਂ ਲੱਤ ਤੋੜ ਦਿੱਤੀ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਕੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਮਿਲੀ ਸੂਚਨਾ ਮੁਤਾਬਕ ਪੀੜਤ 13 ਸਾਲ ਦਾ ਹੈ, ਜੋ 6ਵੀਂ ਜਮਾਤ ਵਿਚ ਪੜ੍ਹਦਾ ਹੈ, ਦੀ ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੰਮ ਦੇ ਸਬੰਧ ’ਚ ਵਿਦੇਸ਼ ਗਿਆ ਹੋਇਆ ਹੈ। ਉਸ ਦੇ 3 ਬੱਚੇ ਇਕ ਲੜਕੀ 2 ਲੜਕੇ ਹਨ। ਬੀਤੇ ਦਿਨ ਉਸ ਦਾ ਸਭ ਤੋਂ ਵੱਡਾ 13 ਸਾਲਾ ਬੇਟਾ ਆਪਣੇ ਪਿੰਡ ਚੱਕ ਸਾਬੂ ਤੋਂ ਅੱਪਰਾ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਉਸ ਨੇ ਕੱਟ ਕੇ ਆਉਂਦਾ ਪਤੰਗ ਦੇਖਿਆ ਤਾਂ ਉਸ ਨੂੰ ਫੜਨ ਲਈ ਉਹ ਦੌੜਦਾ ਹੋਇਆ ਜ਼ਿਮੀਂਦਾਰ ਦੇ ਖੇਤਾਂ ’ਚ ਚਲਾ ਗਿਆ।

ਇਹ ਵੀ ਪੜ੍ਹੋ : ਦਿੱਲੀ ਤੋਂ ਬਾਅਦ ਕਰਨਾਟਕ ’ਚ ਵਾਪਰੀ ਘਟਨਾ, ਲਿਵ-ਇਨ ਪਾਰਟਨਰ ਨਾਲ ਬਹਿਸ ਕਰਨ ਦੀ ਮਿਲੀ ਖ਼ੌਫਨਾਕ ਸਜ਼ਾ

ਬੱਚੇ ਨੂੰ ਖੇਤ ਦੇ ਅੰਦਰ ਪਤੰਗ ਲੁੱਟਦਾ ਦੇਖ ਕੇ ਜ਼ਿਮੀਂਦਾਰ ਇਸ ਤਰ੍ਹਾਂ ਅੱਗ ਬਬੂਲਾ ਹੋ ਗਿਆ ਕਿ ਉਸ ਨੇ ਪਹਿਲਾਂ ਆਪਣੇ ਨੌਕਰ ਨੂੰ ਉਸ ਦੇ ਬੇਟੇ ਨੂੰ ਫੜਨ ਲਈ ਉਸ ਦੇ ਪਿੱਛੇ ਦੌੜਾਇਆ। ਬੱਚੇ ਨੂੰ ਫੜਨ ਤੋਂ ਬਾਅਦ ਜ਼ਿਮੀਂਦਾਰ ਅਤੇ ਉਸ ਦੇ ਨੌਕਰ ਨੇ ਉਸ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਜਿਸ ਨਾਲ ਉਸ ਦੀ ਲੱਤ ਦੀ ਹੱਡੀ 2 ਥਾਵਾਂ ਤੋਂ ਟੁੱਟ ਗਈ। ਬੱਚਾ ਦਰਦ ਨਾਲ ਤੜਫਦਾ ਰਿਹਾ। ਉਸ ਨੂੰ ਕੋਈ ਫਰਕ ਨਹੀਂ ਪਿਆ।

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਬੱਚੇ ਦੀ ਮਾਤਾ ਉੱਥੇ ਪੁੱਜੀ, ਜਿਸ ਨੂੰ ਚੁੱਕ ਕੇ ਪਹਿਲਾਂ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰ ਨੇ ਉਸ ਨੂੰ ਦੱਸਿਆ ਕਿ ਬੱਚੇ ਦੀ ਲੱਤ ਦੀ ਹੱਡੀ 2 ਥਾਵਾਂ ਤੋਂ ਟੁੱਟ ਚੁੱਕੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਬੱਚੇ ਦੀ ਮਾਤਾ ਨੇ ਥਾਣਾ ਮੁਖੀ ਫਿਲੌਰ ਨੂੰ ਸ਼ਿਕਾਇਤ ਦਿੰਦੇ ਹੋਏ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਹਸਪਤਾਲ ’ਚ ਮੌਜੂਦ ‘ਆਪ’ ਪਾਰਟੀ ਦੇ ਵਰਕਰ ਯਾਦਵਿੰਦਰ ਗਿਆਨੀ ਨੇ ਕਿਹਾ ਕਿ ਪੀੜਤ ਬੱਚੇ ਨੂੰ ਇਨਸਾਫ਼ ਦਿਵਾਉਣ ਲਈ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ।

ਇਹ ਵੀ ਪੜ੍ਹੋ : UP : ਪ੍ਰਯਾਗਰਾਜ ’ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਤਾ-ਪਿਤਾ ਨੂੰ ਮਾਰੀ ਗੋਲ਼ੀ


author

Mandeep Singh

Content Editor

Related News