ਪਰਿਵਾਰ ਨਾਲ ਵਾਪਰਿਆ ਭਾਣਾ, ਚਾਰਜਰ 'ਚ ਕਰੰਟ ਆਉਣ ਕਾਰਨ 12 ਸਾਲਾ ਪੁੱਤ ਦੀ ਹੋਈ ਮੌਤ

Saturday, Mar 11, 2023 - 05:00 PM (IST)

ਪਰਿਵਾਰ ਨਾਲ ਵਾਪਰਿਆ ਭਾਣਾ, ਚਾਰਜਰ 'ਚ ਕਰੰਟ ਆਉਣ ਕਾਰਨ 12 ਸਾਲਾ ਪੁੱਤ ਦੀ ਹੋਈ ਮੌਤ

ਗੁਰਦਾਸਪੁਰ (ਹੇਮੰਤ)- ਗੁਰਦਾਸਪੁਰ ਦੇ ਗਾਂਧੀਆ ਪਨਿਆੜ 'ਚ 12 ਸਾਲਾਂ ਮੁੰਡੇ ਦੀ ਕਰੰਟ ਲਗੱਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਸਦਾ ਉਸ ਸਮੇਂ ਵਾਪਰਿਆ ਜਦੋਂ ਉਹ ਮੋਬਾਇਲ ਫੋਨ ਚਾਰਜ ਲਗਾ ਰਿਹਾ ਸੀ। ਮ੍ਰਿਤਕ ਮੁੰਡੇ ਦੀ ਪਹਿਚਾਣ ਲਵਲੀ ਵਾਸੀ ਗਾਂਧੀਆ ਪਨਿਆੜ ਵਜੋਂ ਹੋਈ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਉੱਠੀ ਅਫੀਮ ਦੀ ਖੇਤੀ ਦੀ ਮੰਗ, ਨਵਜੋਤ ਕੌਰ ਸਿੱਧੂ ਨੇ ਕੀਤਾ ਵੱਡਾ ਦਾਅਵਾ

ਮ੍ਰਿਤਕ ਮੁੰਡੇ ਲਵਲੀ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਲਵਲੀ ਮੋਬਾਇਲ ਚਾਰਜ ਲਗਾਉਣ ਲੱਗਾ ਤਾਂ ਅਚਾਨਕ ਉਸ ਦਾ ਹੱਥ ਬਿਜਲੀ ਦੀ ਤਾਰ ਨੂੰ ਲੱਗ ਗਿਆ ਅਤੇ ਉਸ ਦੇ ਨਾਲ ਕਰੰਟ ਦੀ ਲਪੇਟ 'ਚ ਆ ਗਿਆ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ 'ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਉਸਨੇ ਦੱਸਿਆ ਕਿ ਮ੍ਰਿਤਕ ਲਵਲੀ ਦੇ ਘਰ ਦੀ ਮਾਲੀ ਹਾਲਤ ਸਹੀ ਨਹੀਂ ਹੈ। ਉਨ੍ਹਾਂ ਨੇ ਦੇ ਪਰਿਵਾਰ ਵੱਲੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ- ਅਨੰਦਪੁਰ ਸਾਹਿਬ ’ਚ ਕਤਲ ਕੀਤੇ ਪ੍ਰਦੀਪ ਸਿੰਘ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਇਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News