ਫਰੀਦਕੋਟ : ਨਕਾਬਪੋਸ਼ ਚੋਰਾਂ ਨੇ ਏ. ਟੀ. ਐੱਮ. ਮਸ਼ੀਨ ਲੁੱਟਣ ਦੀ ਘਟਨਾ ਨੂੰ ਦਿੱਤਾ ਅੰਜਾਮ

08/23/2017 1:39:19 PM


ਕੋਟਕਪੂਰਾ(ਨਰਿੰਦਰ) : ਅੱਜ ਸਵੇਰੇ 3 ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਕੋਟਕਪੂਰਾ-ਫਰੀਦਕੋਟ ਰੋਡ ਮੁੱਖ ਮਾਰਗ 'ਤੇ ਪੈਂਦੇ ਪਿੰਡ ਸੰਧਵਾਂ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐਮ. ਨੂੰ ਤੋਡ਼ ਕੇ ਉੱਥੇ ਪਈ ਡੇਢ ਲੱਖ ਤੋਂ ਵੱਧ ਨਗਦੀ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਇਸ ਚੋਰੀ ਨੂੰ ਅੰਜਾਮ ਦੇਣ ਲਈ ਉਕਤ ਵਿਅਕਤੀਆਂ ਵੱਲੋਂ ਕਟਰ ਦੀ ਵਰਤੋਂ ਕੀਤੇ ਗਈ। 

PunjabKesari
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 'ਚ ਸ਼ਾਮਲ ਇਹ 3 ਵਿਅਕਤੀ ਸਵੇਰੇ ਸੁਵਖਤੇ 3.55 ਵਜੇ ਉੱਥੇ ਆਏ ਅਤੇ ਕਾਰਵਾਈ ਕਰਨ ਤੋਂ ਬਾਅਦ ਉੱਥੋਂ ਚਲੇ ਗਏ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਕਿਸੇ ਗੁਆਂਢੀ ਨੇ ਬੈਂਕ ਮੈਨੇਜਰ ਕਰਨ ਸਿੰਘ ਨੂੰ ਏ. ਟੀ.ਐਮ. ਦੇ ਤਾਲੇ ਟੁੱਟੇ ਹੋਣ ਬਾਰੇ ਦੱਸਿਆ। ਇਨ੍ਹਾਂ ਵਿਅਕਤੀਆਂ ਨੇ ਸਰੀਰ 'ਤੇ ਜੈਕੇਟ ਅਤੇ ਹੱਥਾਂ 'ਤੇ ਦਸਤਾਨੇ ਪਾਉਣ ਤੋਂ ਇਲਾਵਾ ਮੂੰਹ 'ਤੇ ਮੋਂਕੀ ਕੈਪ ਪਾਈ ਹੋਈ ਸੀ, ਏ.ਟੀ.ਐਮ. ਦੇ ਤਾਲੇ ਤੋਡ਼ ਕੇ ਅੰਦਰ ਦਾਖਲ ਹੋਏ ਅਤੇ ਏ. ਟੀ. ਐਮ. ਮਸ਼ੀਨ ਦਾ ਡੋਰ ਕਟਰ ਨਾਲ ਕੱਟ ਕੇ ਉੱਥੋਂ 1 ਲੱਖ 60 ਹਜ਼ਾਰ 900 ਰੁਪਏ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਥਾਣਾ ਸਦਰ ਕੋਟਕਪੂਰਾ ਦੇ ਐਸ. ਐਚ. ਓ. ਖੇਮ ਚੰਦ ਪ੍ਰਾਸ਼ਰ, ਗੁਰਪ੍ਰੀਤ ਸਿੰਘ ਏ. ਐਸ. ਆਈ. ਅਤੇ ਚਰਨਜੀਤ ਸਿੰਘ ਏ. ਐਸ. ਆਈ. ਮੌਕੇ 'ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦੀ ਜਾਂਚ ਕਰਨ ਤੋਂ ਇਲਾਵਾ ਹੋਰ ਤਫ਼ਤੀਸ਼ ਕੀਤੀ।

PunjabKesari

ਬੈਂਕ ਮੈਨੇਜਰ ਕਰਨ ਸਿੰਘ ਨੇ ਦੱਸਿਆ ਕਿ ਰਾਤ ਨੂੰ ਏ.ਟੀ.ਐਮ. ਬੰਦ ਕਰਨ ਮੌਕੇ ਉਸ 'ਚ 1 ਲੱਖ 60 ਹਜ਼ਾਰ 900 ਰੁਪਏ ਪਏ ਸਨ ਜੋ ਕਿ ਸਾਰੇ ਚੋਰੀ ਕਰ ਲਏ ਗਏ ਹਨ। ਇਸ ਸਬੰਧ 'ਚ ਥਾਣਾ ਸਦਰ ਕੋਟਕਪੂਰਾ ਦੇ ਐਚ. ਐਚ. ਓ. ਖੇਮ ਚੰਦ ਪ੍ਰਾਸ਼ਰ ਨੇ ਦੱਸਿਆ ਕਿ ਮੋਂਕੀ ਕੈਪ ਪਾਏ ਹੋਣ ਕਾਰਨ ਅਤੇ ਕੈਮਰਆਿਂ ਦੀ ਕੁਆਲਟੀ ਵਧੀਆ ਨਾ ਹੋਣ ਕਾਰਨ ਇਨ੍ਹਾਂ ਵਿਅਕਤੀਆਂ ਦੀ ਅਜੇ ਪਛਾਣ ਨਹੀਂ ਹੋ ਰਹੀ। ਉਨਵਾਂ ਦੱਸਿਆ ਕਿ ਬੈਂਕ ਦੇ ਨੇਡ਼ੇ ਅਤੇ ਹੋਰ ਰਸਤੇ 'ਤੇ ਲੱਗੇ ਕੈਮਰਿਆਂ ਦੀ ਵੀ ਛਾਣ-ਬੀਣ ਕੀਤੀ ਜਾ ਰਹੀ ਹੈ।


Related News