9ਵੀਂ ਜਮਾਤ ਦੇ ਵਿਦਿਆਰਥੀ ਨੇ ਸਹਿਪਾਠੀ ਦੇ ਸਿਰ 'ਚ ਦਾਤਰ ਮਾਰ ਕੀਤਾ ਜ਼ਖ਼ਮੀ
Thursday, Jul 07, 2022 - 01:15 AM (IST)
ਗੁਰਦਾਸਪੁਰ (ਜੀਤ ਮਠਾਰੂ) : ਅੱਜ ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ਦੇ ਬਾਹਰ ਇਕ ਵਿਦਿਆਰਥੀ ਵੱਲੋਂ ਦੂਸਰੇ ਵਿਦਿਆਰਥੀ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜ਼ਖ਼ਮੀ ਬੱਚੇ ਜਸ਼ਨ ਦੇ ਤਾਇਆ ਕੁਲਦੀਪ ਸਿੰਘ ਨੇ ਦੱਸਿਆ ਕਿ ਜਸ਼ਨ 9ਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਇਸ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਜਸ਼ਨ ਸਕੂਲ ਗਿਆ ਸੀ ਤੇ ਇਸੇ ਦੀ ਹੀ ਕਲਾਸ 'ਚ ਪੜ੍ਹਦੇ ਸੰਗਤਾਰ ਸਿੰਘ ਨਾਂ ਦੇ ਲੜਕੇ ਨੇ ਇਸ ਦਾ ਪੁੱਠਾ ਨਾਂ ਲੈ ਕੇ ਇਸ ਨੂੰ ਚਿੜਾਉਣਾ ਸ਼ੁਰੂ ਕਰ ਦਿੱਤਾ।
ਖ਼ਬਰ ਇਹ ਵੀ : ਕੱਲ੍ਹ ਵਿਆਹ ਕਰਵਾਉਣਗੇ CM ਮਾਨ, ਉਥੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਪੜ੍ਹੋ TOP 10
ਉਨ੍ਹਾਂ ਦੱਸਿਆ ਕਿ ਸੰਗਤਾਰ ਪਹਿਲਾਂ ਵੀ ਗਲਤ ਨਾਂ ਲੈ ਕੇ ਇਸ ਨੂੰ ਤੰਗ ਕਰਦਾ ਸੀ ਅਤੇ ਅੱਜ ਵੀ ਇਸ ਬੱਚੇ ਨੇ ਇਸ ਦਾ ਗਲਤ ਨਾਂ ਲਿਆ ਤਾਂ ਉਨ੍ਹਾਂ ਦੋਵਾਂ ਦਰਮਿਆਨ ਝਗੜਾ ਹੋ ਗਿਆ। ਬਾਅਦ ਵਿੱਚ ਸਕੂਲ ਦੀ ਛੁੱਟੀ ਹੋਣ 'ਤੇ ਜਦੋਂ ਉਨ੍ਹਾਂ ਦਾ ਬੇਟਾ ਜਸ਼ਨ ਬਾਹਰ ਆਇਆ ਤਾਂ ਸੰਗਤਾਰ ਨੇ ਹੋਰ ਮੁੰਡੇ ਬੁਲਾਏ ਹੋਏ ਸਨ ਤੇ ਬਾਹਰ ਆਉਂਦੇ ਹੀ ਉਸ ਨੇ ਆਪਣੇ ਬੈਗ ਵਿੱਚ ਲੁਕੋਏ ਦਾਤਰ ਨਾਲ ਹਮਲਾ ਕਰਕੇ ਇਸ ਨੂੰ ਜ਼ਖ਼ਮੀ ਕਰ ਦਿੱਤਾ। ਜਸ਼ਨ ਦਾ ਹੁਣ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਬੱਚੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਗ੍ਰਿਫ਼ਤਾਰ (ਵੀਡੀਓ)
ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਦੋਵੇਂ ਬੱਚੇ 9ਵੀਂ ਕਲਾਸ ਵਿੱਚ ਪੜ੍ਹਦੇ ਹਨ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਕੂਲ ਦੇ ਬਾਹਰ ਦੋਵੇਂ ਬੱਚੇ ਆਪਸ ਵਿੱਚ ਲੜ ਪਏ ਹਨ ਅਤੇ ਇਕ ਬੱਚਾ ਜ਼ਖ਼ਮੀ ਹੋ ਗਿਆ ਹੈ, ਜਿਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਤਾਂ ਉਨ੍ਹਾਂ ਜ਼ਖ਼ਮੀ ਹੋਏ ਬੱਚੇ ਜਸ਼ਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਤੇ ਦੂਸਰੇ ਬੱਚੇ ਨੂੰ ਕਾਬੂ ਕਰਕੇ ਸਕੂਲ ਭੇਜ ਕੇ ਉਸ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ। ਸਕੂਲ ਮੁਖੀ ਵੱਲੋਂ ਇਸ ਬੱਚੇ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜੇ ਇਹ ਸਾਹਮਣੇ ਨਹੀਂ ਆਇਆ ਕਿ ਇਹ ਬੱਚੇ ਆਪਸ ਵਿੱਚ ਕਿਉਂ ਝਗੜੇ ਹਨ ਤੇ ਇਸ ਬੱਚੇ ਦੇ ਕੋਲੋਂ ਇਹ ਤੇਜ਼ਧਾਰ ਹਥਿਆਰ ਕਿੱਥੋਂ ਆਇਆ।
ਇਹ ਵੀ ਪੜ੍ਹੋ : ਘਰੋਂ ਗਹਿਣੇ ਚੁੱਕ ਕੇ ਰਫੂਚੱਕਰ ਹੋਈ ਔਰਤ, CCTV 'ਚ ਕੈਦ ਹੋਈਆਂ ਤਸਵੀਰਾਂ
ਦੂਜੇ ਪਾਸੇ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ 9ਵੀਂ ਜਮਾਤ ਦੇ ਬੱਚੇ ਕੋਲ ਦਾਤਰ ਵਰਗਾ ਖਤਰਨਾਕ ਹਥਿਆਰ ਹੋਣ ਦੇ ਬਾਵਜੂਦ ਉਸ ਦੇ ਮਾਪੇ ਅਵੇਸਲੇ ਕਿਉਂ ਹੋਏ ਪਏ ਸਨ ਅਤੇ ਨਾਲ ਹੀ ਹੋਰ ਬੱਚਿਆਂ ਦੇ ਮਾਪੇ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਕਿਸੇ ਵੀ ਕੀਮਤ 'ਤੇ ਅਜਿਹੀ ਅਪਰਾਧਿਕ ਬਿਰਤੀ ਵਾਲੇ ਬੱਚੇ ਦੀ ਇਸ ਕਾਰਵਾਈ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਇਸ ਬੱਚੇ ਨੂੰ ਹੁਣ ਸਬਕ ਨਾ ਮਿਲਿਆ ਤਾਂ ਇਸ ਨਾਲ ਹੋਰ ਬੱਚਿਆਂ ਦੇ ਹੌਸਲੇ ਵੀ ਬੁਲੰਦ ਹੋਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।