ਪੰਜਾਬ ਸਰਕਾਰ ਵਲੋਂ 99 ਨਾਇਬ ਤਹਿਸੀਲਦਾਰ ਤੇ 36 ਤਹਿਸੀਲਦਾਰਾਂ ਦਾ ਤਬਾਦਲਾ
Tuesday, Feb 26, 2019 - 09:10 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ 99 ਨਾਇਬ ਤਹਿਸੀਲਦਾਰ ਤੇ 36 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਸ ਦੌਰਾਨ ਸਰਕਾਰ ਵਲੋਂ ਇਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸਰਕਾਰ ਵਲੋਂ ਜਿਥੇ ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਉਥੇ ਹੀ ਸਰਕਾਰ ਨੇ 2 ਅਜਿਹੇ ਨਾਇਬ ਤਹਿਸੀਲਦਾਰਾਂ ਦੀ ਬਦਲੀ ਕਰ ਦਿੱਤੀ ਹੈ ਜਿਸ 'ਚ ਇਕ ਦੀ ਮਹੀਨਾ ਪਹਿਲਾਂ ਮੌਤ ਹੋ ਚੁਕੀ ਹੈ ਤੇ ਦੂਜੇ ਦੀ ਪਿਛਲੇ ਸਾਲ ਰਿਟਾਇਰਮੈਂਟ ਹੋ ਚੁਕੀ ਹੈ।