ਜਲੰਧਰ 'ਚ 9,87,602 ਵੋਟਰਾਂ ਨੇ 20 ਉਮੀਦਵਾਰਾਂ ਨੂੰ ਪਾਈ ਵੋਟ, 4 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਦਬਾਇਆ ਨੋਟਾ

Wednesday, Jun 05, 2024 - 06:18 PM (IST)

ਜਲੰਧਰ 'ਚ 9,87,602 ਵੋਟਰਾਂ ਨੇ 20 ਉਮੀਦਵਾਰਾਂ ਨੂੰ ਪਾਈ ਵੋਟ, 4 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਦਬਾਇਆ ਨੋਟਾ

ਜਲੰਧਰ (ਚੋਪੜਾ)- ਜਲੰਧਰ ਲੋਕ ਸਭਾ ਦੀ ਚੋਣ ’ਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਸਮੇਤ ਕੁੱਲ 20 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਸਨ। ਇਨ੍ਹਾਂ 20 ਉਮਦੀਵਾਰਾਂ ਵਿਚੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਸਕੇ। ਚਰਨਜੀਤ ਸਿੰਘ ਚੰਨੀ ਨੂੰ 3,90,053 ਵੋਟਾਂ ਹਾਸਲ ਹੋਈਆਂ ਅਤੇ ਉਨ੍ਹਾਂ ਨੇ 1, 75, 993 ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਮਾਤ ਦਿੱਤੀ। ਈ. ਵੀ.ਐੱਮ. ’ਚ ਇਨ੍ਹਾਂ 20 ਉਮੀਦਵਾਰਾਂ ਦੇ ਬਟਨ ਤੋਂ ਇਲਾਵਾ ਇਕ ਨੋਟਾ ਦਾ ਬਟਨ ਵੀ ਸ਼ਾਮਲ ਰਿਹਾ ਅਤੇ ਜ਼ਿਲ੍ਹੇ ਦੇ ਕੁੱਲ 4724 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਜ਼ਿਲ੍ਹੇ ’ਚ ਕੁੱਲ 16, 54, 005 ਵੋਟਰਾਂ ’ਚੋਂ 9,87,602 ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚੋਂ ਹੇਠ ਲਿਖੀਆਂ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਕਿੰਨੀਆਂ ਵੋਟਾਂ ਪਈਆਂ ਇਸ ਦਾ ਸਮੁੱਚਾ ਵੇਰਵਾ ਇਸ ਤਰ੍ਹਾਂ ਹੈ :

PunjabKesari

ਇਹ ਵੀ ਪੜ੍ਹੋ- ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ

PunjabKesari
 

ਉਮੀਦਵਾਰ ਪਾਰਟੀ ਵੋਟਾਂ
1. ਚਰਨਜੀਤ ਸਿੰਘ ਚੰਨੀ ਇੰਡੀਅਨ ਨੈਸ਼ਨਲ ਕਾਂਗਰਸ 3, 90, 053
2. ਸੁਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ  2,14,060
3. ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ  2,08,889
4. ਮਹਿੰਦਰ ਸਿੰਘ ਕੇ. ਪੀ. ਸ਼੍ਰੋਮਣੀ ਅਕਾਲੀ ਦਲ ਬਾਦਲ  67, 911
5. ਐਡ. ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ  64,941
6. ਮਾਸਟਰ ਪੁਰਸ਼ੋਤਮ ਲਾਲ  ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ)  5,958
7. ਸਰਬਜੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 19, 284
8. ਸੋਨੀਆ ਰਿਪਬਲਿਕ ਪਾਰਟੀ ਆਫ ਇੰਡੀਆ 1055
9. ਭਗਤ ਗੁਲਸ਼ਨ ਆਜ਼ਾਦ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ  930
10. ਤਾਰਾਚੰਦ ਸ਼ੀਲਾ ਲੋਕਤੰਤਰਿਕ ਲੋਕ ਰਾਜਯਮ ਪਾਰਟੀ 401
11. ਬਾਲਮੁਕੰਦ ਬਾਵਰਾ ਗਲੋਬਲ ਰਿਪਬਲਿਕ ਪਾਰਟੀ 591
12. ਰਾਜਵੰਤ ਕੌਰ ਖਾਲਸਾ ਅਪਨਾ ਸਮਾਜ ਪਾਰਟੀ 952
13. ਰਾਜ ਕੁਮਾਰ ਸ਼ਾਕੀ ਪੀਪੁਲਸ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) 1088
14. ਅਸ਼ੋਕ ਕੁਮਾਰ ਜਾਖੂ  ਆਜ਼ਾਦ 742
15. ਅਮਰੀਕ ਭਗਤ ਆਜ਼ਾਦ 1184
16. ਇਕਬਾਲ ਚੰਦ ਮੱਟੂ ਆਜ਼ਾਦ 1956
17. ਗੁਰਦੀਪ ਸਿੰਘ ਬਿੱਟੂ ਆਜ਼ਾਦ 1112
 
18. ਨੀਟੂ ਸ਼ਟਰਾਂ ਵਾਲਾ ਆਜ਼ਾਦ  1879
19. ਪਰਮਜੀਤ ਕੌਰ ਤੇਜੀ ਆਜ਼ਾਦ 500
20. ਰਮੇਸ਼ ਲਾਲ ਕਾਲਾ ਆਜ਼ਾਦ 876
21. ਨੋਟਾ ਕੋਈ ਉਮੀਦਵਾਰ ਪਸੰਦ ਨਹੀਂ 4743

ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News