ਡੇਂਗੂ ਦਾ ਸ਼ਿਕਾਰ ਬਣੇ 957 ਵਿਅਕਤੀ

Sunday, Oct 29, 2017 - 02:16 AM (IST)

ਹੁਸ਼ਿਆਰਪੁਰ,  (ਜ.ਬ.)-  ਨਗਰ ਨਿਗਮ ਤੇ ਸਿਹਤ ਵਿਭਾਗ ਦੇ ਲੱਖ ਦਾਅਵਿਆਂ ਦੇ ਬਾਵਜੂਦ ਹੁਸ਼ਿਆਰਪੁਰ ਸ਼ਹਿਰੀ ਇਲਾਕੇ ਦੇ ਨਾਲ-ਨਾਲ ਜ਼ਿਲੇ ਦੇ ਵੱਖ-ਵੱਖ ਹਿੱਸਿਆਂ 'ਚ ਡੇਂਗੂ ਫੈਲਾਉਣ ਵਾਲਾ ਮੱਛਰ ਇਸ ਸਾਲ ਕਹਿਰ ਵਰ੍ਹਾ ਰਿਹਾ ਹੈ। ਸਿਰਫ ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਵਿਚ ਹੀ ਇਸ ਸਾਲ ਹੁਣ ਤੱਕ ਜਿਥੇ 612 ਵਿਅਕਤੀ ਡੇਂਗੂ ਦੀ ਲਪੇਟ 'ਚ ਆ ਚੁੱਕੇ ਹਨ, ਉਥੇ ਹੀ ਜ਼ਿਲੇ ਦੀ ਗੱਲ ਕਰੀਏ ਤਾਂ ਅੱਜ ਤੱਕ ਇਹ ਅੰਕੜਾ 957 ਤੱਕ ਪਹੁੰਚ ਗਿਆ ਹੈ। ਹਾਲਾਂਕਿ ਇਸ ਸਾਲ ਸਰਕਾਰੀ ਅੰਕੜਿਆਂ ਅਨੁਸਾਰ ਡੇਂਗੂ ਨਾਲ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ ਪਰ ਗੱਲ ਜੇਕਰ ਪਿਛਲੇ 9 ਸਾਲਾਂ ਦੀ ਕੀਤੀ ਜਾਵੇ ਤਾਂ ਕਰੀਬ 1600 ਕੇਸਾਂ ਵਿਚੋਂ 16 ਵਿਅਕਤੀਆਂ ਦੀ ਮੌਤ ਡੇਂਗੂ ਨਾਲ ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸਾਲ 2009 'ਚ 1, 2011 'ਚ 2, 2012 'ਚ 1, 2013 'ਚ 1, 2014 'ਚ 2, 2015 'ਚ 3, 2016 'ਚ 6 ਸਮੇਤ ਕੁਲ 16 ਮਰੀਜ਼ਾਂ ਦੀ ਮੌਤ ਹੋਈ ਹੈ। 


Related News