ਓ ਬੱਲੇ! 9 ਸਾਲਾ ਬੱਚੀ ਨੇ 10ਵੀਂ ਪਾਸ ਕਰ ਕੇ ਰਚਿਆ ਇਤਿਹਾਸ
Thursday, May 22, 2025 - 08:37 AM (IST)

ਬਠਿੰਡਾ (ਵਰਮਾ)- ਬਠਿੰਡਾ ਦੀ 9 ਸਾਲਾ ਨਾਇਰਾ ਕਥੂਰੀਆ ਨੇ 10ਵੀਂ ਜਮਾਤ ਪਾਸ ਕਰ ਕੇ ਇਤਿਹਾਸ ਰਚਿਆ ਹੈ। ਨਾਇਰਾ ਨੇ ਕੈਂਬਰਿਜ ਬੋਰਡ ਅਧੀਨ ਆਪਣੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਉਸ ਨੇ ਤੀਜੀ ਜਮਾਤ ਤੋਂ ਬਾਅਦ 10ਵੀਂ ਜਮਾਤ ’ਚ ਦਾਖਲਾ ਲੈ ਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ। ਇਸ ਲਈ ਕੈਂਬਰਿਜ ਦੇ ਇਕ ਵਿਦੇਸ਼ੀ ਪੈਨਲ ਦੁਆਰਾ ਉਸ ਦਾ ਇੰਟਰਵਿਊ ਲਿਆ ਗਿਆ ਅਤੇ ਉਸ ਨੂੰ ਨੌਵੀਂ ਜਮਾਤ ਤਕ ਦੇ ਸਵਾਲ ਪੁੱਛੇ ਗਏ। ਇਸ ਇੰਟਰਵਿਊ ਨੂੰ ਪਾਸ ਕਰਨ ਤੋਂ ਬਾਅਦ ਹੀ ਉਸ ਨੂੰ ਦਸਵੀਂ ਜਮਾਤ ’ਚ ਦਾਖ਼ਲਾ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਿੱਖਿਆ ਵਿਭਾਗ ਦਾ ਸਖ਼ਤ ਰੁਖ਼! ਸਕੂਲਾਂ ਨੂੰ ਮਿਲ ਗਈ 2 ਦਿਨ ਦੀ ਡੈੱਡਲਾਈਨ, ਛੇਤੀ ਕਰੋ ਇਹ ਕੰਮ
ਉਸ ਨੇ ਡੀ. ਪੀ. ਐੱਸ. ਤੋਂ ਆਪਣੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਉਸ ਨੇ ਕੋਟਾ ’ਚ ਪ੍ਰੀਖਿਆ ਦਿੱਤੀ, ਜਿਸ ’ਚ ਉਸ ਨੇ ਚੰਗੇ ਅੰਕ ਪ੍ਰਾਪਤ ਕਰ ਕੇ ਅਤੇ 10ਵੀਂ ਦੀ ਪ੍ਰੀਖਿਆ ਪਾਸ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਨਾਇਰਾ 6 ਸਾਲ ਦੀ ਉਮਰ ’ਚ ਸ਼ਤਰੰਜ ਚੈਂਪੀਅਨ ਰਹਿ ਚੁੱਕੀ ਹੈ ਅਤੇ ਪੰਜਾਬ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕੈਂਬਰਿਜ ਬੋਰਡ ਅਸਲ ’ਚ ਕੈਂਬਰਿਜ ਯੂਨੀਵਰਸਿਟੀ ਦਾ ਇਕ ਹਿੱਸਾ ਹੈ, ਜੋ ਭਾਰਤੀ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ’ਚ ਮਦਦ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8