ਨਾਬਾਲਗ ਕ੍ਰੇਨ ਚਾਲਕ ਨੇ ਕੁਚਲਿਆ 9 ਸਾਲਾਂ ਮਾਸੂਮ, ਮੌਤ
Monday, Sep 02, 2019 - 09:17 PM (IST)

ਲੁਧਿਆਣਾ, (ਰਾਮ)- ਮੋਬਾਇਲ ਫੋਨ ਦੀ ਜ਼ਿਆਦਾ ਆਦਤ ਜਿੱਥੇ ਮਾਨਸਿਕ ਪ੍ਰੇਸ਼ਾਨੀਆਂ ਦੀ ਵਜ੍ਹਾ ਬਣ ਰਿਹਾ ਹੈ। ਉਥੇ ਹੀ ਮੋਬਾਇਲ ਫੋਨ ਦਾ ਦਾਨਵ ਕਈ ਅਲੱਗ-ਅਲੱਗ ਰੂਪਾਂ ’ਚ ਲੋਕਾਂ ਦੀਆਂ ਜਾਨਾਂ ਵੀ ਲੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਮੋਤੀ ਨਗਰ ਦੇ ਤਹਿਤ ਆਉਂਦੇ ਮੁਹੱਲਾ ਵਿਸ਼ਵਕਰਮਾ ਕਲੋਨੀ, ਮੈਟਰੋ ਰੋਡ ’ਤੇ ਉਸ ਸਮੇਂ ਸਾਹਮਣੇ ਆਇਆ, ਜਦੋਂ ਇਕ ਕ੍ਰੇਨ ਚਾਲਕ ਦਾ ਧਿਆਨ ਪੁਰੀ ਤਰ੍ਹਾਂ ਮੋਬਾਇਲ ਫੋਨ ’ਚ ਵਿਅਸਤ ਹੋਣ ਦੇ ਚਲਦੇ ਉਸਨੂੰ ਸਡ਼ਕ ’ਤੇ ਸਾਈਕਲ ਦੀ ਚੇਨ੍ਹ ਚਡ਼੍ਹਾ ਰਿਹਾ ਬੱਚਾ ਵੀ ਨਜ਼ਰ ਨਹੀਂ ਆਇਆ ਅਤੇ ਕ੍ਰੇਨ ਸਿੱਧੀ ਬੱਚੇ ਦੇ ਉਪਰ ਚਡ਼੍ਹਾ ਦਿੱਤੀ। ਜਿਸ ਨਾਲ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਥੇ ਹੀ ਖਡ਼੍ਹਾ ਹੋਇਆ ਉਸਦਾ ਦੂਸਰਾ ਦੋਸਤ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਤੁਸ਼ੀ ਸ਼ਰਮਾ (9) ਪੁੱਤਰ ਸੁਰਿੰਦਰ ਸ਼ਰਮਾ ਵਾਸੀ ਵਿਸ਼ਵਕਰਮਾ ਕਲੋਨੀ ਦੇ ਰੂਪ ’ਚ ਹੋਈ ਹੈ। ਜਦਕਿ ਜ਼ਖਮੀ ਬੱਚੇ ਦੀ ਪਛਾਣ ਰਾਜ (11) ਪੁੱਤਰ ਪਿੰਟੂ ਦਾਸ ਵਾਸੀ ਉਕਤ ਦੇ ਰੂਪ ’ਚ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦਾ 9 ਸਾਲਾਂ ਲਡ਼ਕਾ ਸੋਮਵਾਰ ਦੀ ਸ਼ਾਮ ਕਰੀਬ ਸਵਾ ਚਾਰ ਵਜੇ ਗਲੀ ’ਚ ਆਪਣੇ ਦੋਸਤ ਰਾਜ ਨਾਲ ਸਾਈਕਲ ਚਲਾ ਰਿਹਾ ਸੀ। ਜਿਸਦੀ ਸਾਈਕਲ ਦੀ ਅਚਾਨਕ ਚੇਨ੍ਹ ਉਤਰ ਗਈ। ਜਦੋਂ ਉਸਦਾ ਬੇਟਾ ਸਾਈਕਲ ਦੀ ਚੇਨ੍ਹ ਚਡ਼੍ਹਾ ਰਿਹਾ ਤਾਂ ਇਕ ਕ੍ਰੇਨ ਚਾਲਕ ਨੇ ਉਸਦੇ ਉਪਰ ਕ੍ਰੇਨ ਚਡ਼੍ਹਾ ਦਿੱਤੀ। ਕ੍ਰੇਨ ਚਾਲਕ ਬਤੌਰ ਹੈਲਪਰ ਕੰਮ ਕਰਦਾ ਸੀ, ਜੋ ਕਿ ਨਾਬਾਲਗ ਸੀ। ਜਦਕਿ ਕ੍ਰੇਨ ਦਾ ਡਰਾਇਵਰ ਨਾਲ ਦੀ ਸੀਟ ’ਤੇ ਬੈਠਾ ਹੋਇਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਕ੍ਰੇਨ ਚਾਲਕ ਦਿਨੇਸ਼ (16) ਜੋ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ, ਜੋ ਹੈਲਪਰ ਦਾ ਕੰਮ ਕਰਦਾ ਹੈ। ਨਾਲ ਦੀ ਸੀਟ ’ਤੇ ਬੈਠਾ ਹੋਇਆ ਚਾਲਕ ਘਟਨਾਂ ਦੇ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।