ਫਿਰੋਜ਼ਪੁਰ : ਜਵਾਨਾਂ ਵਲੋਂ ਸਰਹੱਦ ''ਤੇ 9 ਕਰੋੜ ਦੀ ਹੈਰੋਇਨ ਬਰਾਮਦ

Saturday, Feb 01, 2020 - 08:47 AM (IST)

ਫਿਰੋਜ਼ਪੁਰ : ਜਵਾਨਾਂ ਵਲੋਂ ਸਰਹੱਦ ''ਤੇ 9 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ (ਸੰਜੀਵ) : ਫਿਰੋਜ਼ਪੁਰ ਪੁਲਸ ਤੇ ਬੀ. ਐੱਸ. ਐੱਫ. 124 ਬਟਾਲੀਅਨ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦੋਂ ਸਰਹੱਦ 'ਤੇ ਸਥਿਤ ਬੀ. ਐੱਸ. ਐੱਫ. ਦੀ ਚੌਂਕੀ ਨੇੜੇ ਸਰਹੱਦ ਪਾਰੋਂ ਭਾਰਤੀ ਖੇਤਰ ਵੱਲ ਸੁੱਟੀ ਗਈ 1.895 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 9 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਵੇਰੇ ਸਰਚ ਮੁਹਿੰਮ ਚਲਾਈ ਤਾਂ ਇਹ ਬਰਾਮਦਗੀ ਹੋਈ।

ਜ਼ਿਕਰਯੋਗ ਹੈ ਕਿ ਇਸੇ ਇਕ ਮਹੀਨੇ ਚ ਲਗਾਤਾਰ ਇਹ ਪੰਜਵੀਂ ਵੱਡੀ ਬਰਾਮਦਗੀ ਹੈ। ਸੰਘਣੀ ਧੁੰਦ ਦੇ ਚੱਲਦਿਆਂ ਪਾਕਿਸਤਾਨੀ ਤਸਕਰ ਭਾਰਤੀ ਖੇਤਰ 'ਚ ਖੇਪਾਂ ਭੇਜਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਡਿਊਟੀ 'ਤੇ ਤਾਇਨਾਤ ਜਵਾਨਾਂ ਵਲੋਂ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਅਸਫਲ ਕੀਤਾ ਜਾ ਰਿਹਾ ਹੈ।


author

Babita

Content Editor

Related News