88 ਲੱਖ ਦੇ ਕਰੀਬ ਧੋਖਾਧੜੀ ਕਰਨ ਦੇ ਦੋਸ਼ ’ਚ ਸਾਬਕਾ SDM ਅਨੂਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ
Thursday, Dec 09, 2021 - 03:10 PM (IST)

ਤਰਨਤਾਰਨ (ਰਮਨ) - ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ-54 ਨੂੰ ਤਿਆਰ ਕਰਨ ਲਈ ਵੱਖ-ਵੱਖ ਪਿੰਡਾਂ ਦੀ ਜ਼ਮੀਨ ਇਕਵਾਇਰ ਕਰਨ ਬਦਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੀ ਸਾਬਕਾ ਐੱਸ.ਡੀ.ਐੱਮ ਅਨੂਪ੍ਰੀਤ ਕੌਰ ਖ਼ਿਲਾਫ਼ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ। ਸਾਬਕਾ ਐੱਸ.ਡੀ.ਐੱਮ ਅਨੂਪ੍ਰੀਤ ਕੌਰ ਖ਼ਿਲਾਫ਼ ਐੱਸ.ਡੀ.ਐੱਮ ਪੱਟੀ ਦੇ ਬਿਆਨਾਂ ਹੇਠ ਇਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਵਿੱਚ ਮੁਲਜ਼ਮ ਪੀ.ਸੀ.ਐੱਸ ਅਧਿਕਾਰੀ ਨੇ ਆਪਣੇ ਸਕੇ ਭਰਾ ਦੇ ਖਾਤੇ ’ਚ 88 ਲੱਖ 28 ਹਜ਼ਾਰ 78 ਰੁਪਏ ਦੀ ਰਾਸ਼ੀ ਪਵਾਉਂਦੇ ਹੋਏ ਸਰਕਾਰ ਨਾਲ ਧੋਖਾਧੜੀ ਕੀਤੀ ਜਾਣੀ ਪਾਈ ਗਈ ਹੈ। ਇਸ ਬਾਬਤ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ-54 ਨੂੰ ਤਿਆਰ ਕਰਨ ਲਈ ਪੱਟੀ ਸਬ ਡਿਵੀਜ਼ਨ ਅਧੀਨ ਆਉਂਦੇ ਛੇ ਪਿੰਡਾਂ ਦੀ ਜ਼ਮੀਨ ਇਕਵਾਇਰ ਕੀਤੀ ਗਈ ਸੀ। ਇਸ ਹਾਈਵੇ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਤੱਕ ਤਿਆਰ ਕਰਨ ਲਈ ਕੁੱਲ 558 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਉਸ ਮੌਕੇ ਐੱਸ.ਡੀ.ਐੱਮ ਪੱਟੀ ਦੇ ਅਹੁਦੇ ਉੱਪਰ ਤਾਇਨਾਤ ਪੀ.ਸੀ.ਐੱਸ ਅਧਿਕਾਰੀ ਅਨੂਪ੍ਰੀਤ ਕੌਰ ਵੱਲੋਂ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ 3 ਕਰੋੜ 80 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੇ ਜਾਣੀ ਪਾਈ ਗਈ ਸੀ। ਇਸ ਤਹਿਤ ਅਨੂਪ੍ਰੀਤ ਕੌਰ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਐੱਸ.ਡੀ.ਐੱਮ ਤਰਨ ਤਾਰਨ ਦੇ ਅਹੁਦੇ ਉਪਰ ਤਾਇਨਾਤ ਹੋਣ ਦੌਰਾਨ ਕਈ ਪਿੰਡਾਂ ਦੀ ਜਗ੍ਹਾ ਬਾਬਤ ਧੌਖਾਧੜੀ ਕੀਤੇ ਜਾਣਾ ਸਾਹਮਣੇ ਆ ਰਿਹਾ ਹੈ। ਇਸ ਦੀ ਜਾਂਚ ਜਾਰੀ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸੇ ਮਾਮਲੇ ਨਾਲ ਸਬੰਧਤ ਜ਼ਮੀਨ ਐਕੁਆਇਰ ਕਰਨ ਸਬੰਧੀ 2016 ਦੌਰਾਨ ਹੋਈ ਧੋਖਾਧੜੀ ਦੀ ਜਾਚ ਕਰਨ ਵਾਲੇ ਐੱਸ.ਡੀ.ਐੱਮ ਨਵਰਾਜ ਸਿੰਘ ਬਰਾੜ ਵੱਲੋਂ ਰਿਪੋਰਟ ਤਿਆਰ ਕਰਦੇ ਹੋਏ ਪੁਲਸ ਵਿਭਾਗ ਨੂੰ ਭੇਜੀ ਗਈ ਸੀ। ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਅਨੂਪ੍ਰੀਤ ਕੌਰ ਨੇ ਆਪਣੇ ਸਕੇ ਭਰਾ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਨਾਗ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਖਾਤੇ ਵਿੱਚ ਬਿਨਾਂ ਵਜ੍ਹਾ 88 ਲੱਖ 28 ਹਜ਼ਾਰ 78 ਰੁਪਏ ਪਾਉਂਦੇ ਹੋਏ ਉਸ ਨੂੰ ਲਾਭ ਪਹੁੰਚਾਇਆ ਹੈ ਅਤੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)
ਇਸ ਮਾਮਲੇ ਸਬੰਧੀ ਏ.ਆਈ.ਜੀ ਇਨਵੈਸਟੀਗੇਸ਼ਨ ਵਾ ਡਾਇਰੈਕਟਰ ਬਿਊਰੋ ਆਫ ਪੰਜਾਬ ਚੰਡੀਗਡ੍ਹ ਵੱਲੋਂ ਤੁਰੰਤ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ। ਥਾਣਾ ਸਿਟੀ ਤਰਨਤਾਰਨ ਵਿਖੇ ਉਸ ਵੇਲੇ ਦੇ ਐੱਸ.ਡੀ.ਐੱਮ ਪੱਟੀ ਨਵਰਾਜ ਸਿੰਘ ਬਰਾੜ ਦੇ ਬਿਆਨਾਂ ਹੇਠ ਅਨੂਪ੍ਰੀਤ ਕੌਰ ਅਤੇ ਉਸ ਦੇ ਭਰਾ ਸੰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ