'84 ਕਤਲੇਆਮ' ਦੇ ਦੋਸ਼ੀਆਂ ਨੂੰ ਸਜ਼ਾ ਦੇਣ 'ਚ ਹੋਈ ਦੇਰੀ: ਲੌਂਗੋਵਾਲ

Monday, Dec 03, 2018 - 02:44 PM (IST)

'84 ਕਤਲੇਆਮ' ਦੇ ਦੋਸ਼ੀਆਂ ਨੂੰ ਸਜ਼ਾ ਦੇਣ 'ਚ ਹੋਈ ਦੇਰੀ: ਲੌਂਗੋਵਾਲ

ਨਾਭਾ (ਰਾਹੁਲ/ਜਗਨਾਰ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਨਾਭਾ ਵਿਚ ਸਥਿਤ ਅਜਾਪਾਲ ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣ ਰਹੇ ਪਾਰਕ ਦਾ ਨਹੀਂ ਪੱਥਰ ਰੱਖਿਆ। ਇਸ ਮੌਕੇ 'ਤੇ ਲੌਂਗੋਵਾਲ ਨੇ 84 ਸਿੱਖ ਕਤਲੇਆਮ 'ਤੇ ਬੋਲਦਿਆਂ ਕਿਹਾ ਜਿਹੜੇ ਦੋ ਵਿਅਕਤੀਆਂ ਨੂੰ ਸ਼ਜਾ ਹੋਈ ਹੈ, ਸਾਨੂੰ ਉਸ ਨਾਲ ਆਸ ਬੱਝ ਗਈ ਹੈ ਕਿ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਜ਼ਾ ਦੇਣ ਵਿਚ ਦੇਰੀ ਦਾ ਮੁੱਖ ਕਾਰਨ ਸਰਕਾਰਾਂ ਦੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਮੋਦੀ ਵਲੋਂ ਬਣਾਈ ਗਈ 'ਸਿੱਟ' ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।

ਇਸ ਦੌਰਾਨ ਜਦੋਂ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤ ਨਾਲ ਹੋਈ ਧੱਕੇਸ਼ਾਹੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਅੱਜ ਪਤਾ ਲੱਗਿਆ ਹੈ ਅਤੇ ਅਸੀਂ ਇਕ ਕਮੇਟੀ ਬਣਾ ਕੇ ਭੇਜੀ ਹੈ ਅਤੇ ਜੇਕਰ ਸਿੱਖ ਸੰਗਤ ਨਾਲ ਕੋਈ ਧੱਕੇਸ਼ਾਹੀ ਹੋਈ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਅਕਾਲੀ ਦਲ 'ਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਲੌਂਗੋਵਾਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਅਕਾਲੀ ਧੜੇ ਇੱਕਠੇ ਹੋਣ। ਕਿਉਂਕਿ ਹਰ ਪਾਰਟੀ ਵਿਚ ਗਿਲੇ-ਸ਼ਿਕਵੇ ਹੁੰਦੇ ਹੀ ਰਹਿੰਦੇ ਹਨ। ਇਸ ਨਾਲ ਅਕਾਲੀ ਦਲ ਖਤਮ ਨਹੀਂ ਹੋ ਸਕਦਾ। 
ਅਜਨਾਲਾ ਤੋਂ ਸਾਬਕਾ ਵਿਧਾਇਕ ਅਤੇ ਟਕਸਾਲੀ ਆਗੂ ਅਮਰਪਾਲ ਸਿੰਘ ਬੋਨੀ ਵਲੋਂ ਬੇਅਦਬੀ ਅਤੇ ਬਰਗਾੜੀ ਕਾਂਡ ਮਾਮਲੇ ਵਿਚ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕਰਨ ਦੀ ਮੰਗ 'ਤੇ ਬੋਲਦਿਆਂ ਲੌਂਗੋਵਾਲ ਨੇ ਕਿਹਾ ਕਿ ਇਹ ਤਾਂ 'ਸਿੱਟ' ਨੇ ਦੇਖਣਾ ਹੈ ਉਹ ਕੌਣ ਹੁੰਦੇ ਹਨ।


author

cherry

Content Editor

Related News