ਲੁਧਿਆਣਾ : ਸਵੇਰੇ 10 ਵਜੇ ਤੱਕ ਪਈਆਂ 8 ਫੀਸਦੀ ਵੋਟਾਂ

09/19/2018 11:06:33 AM

ਲੁਧਿਆਣਾ (ਸੰਜੇ, ਬਿਪਨ) : ਪੂਰੇ ਸੂਬੇ 'ਚ ਸਵੇਰੇ 8 ਵਜੇ ਤੋਂ ਜ਼ਿਲਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਲੁਧਿਆਣਾ ਜ਼ਿਲੇ 'ਚ ਸਵੇਰ ਦੇ 10 ਵਜੇ ਤੱਕ 8 ਫੀਸਦੀ ਵੋਟਾਂ ਪਈਆਂ। ਜਾਣਕਾਰੀ ਮੁਤਾਬਕ ਡੇਹਲੋਂ 'ਚ 11.50 ਫੀਸਦੀ, ਦੋਰਾਹਾ 'ਚ 12.35 ਫੀਸਦੀ, ਜਗਰਾਓਂ 'ਚ 12 ਫੀਸਦੀ, ਖੰਨਾ 'ਚ 8.76 ਫੀਸਦੀ, ਲੁਧਿਆਣਾ-1 'ਚ 9.74 ਫੀਸਦੀ, ਲੁਧਿਆਣਾ-2 'ਚ 7.50 ਫੀਸਦੀ, ਮਾਛੀਵਾੜਾ 'ਚ 12 ਫੀਸਦੀ, ਮਲੋਦ 'ਚ 11 ਫੀਸਦੀ, ਪੱਖੋਵਾਲ 'ਚ 9.53 ਫੀਸਦੀ, ਰਾਏਕੋਟ 'ਚ 9.20 ਫੀਸਦੀ, ਸਮਰਾਲਾ 'ਚ 11 ਫੀਸਦੀ, ਸਿੱਧਵਾਂ ਬੇਟ 'ਚ 10.45 ਫੀਸਦੀ ਅਤੇ ਸੁਧਰ 'ਚ 10.09 ਫੀਸਦੀ ਵੋਟਾਂ ਪਈਆਂ। ਸ਼ਹਿਰ 'ਚ ਵੋਟਾਂ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਸਾਰਾ ਕੰਮ ਅਮਨ-ਕਾਨੂੰਨ ਨਾਲ ਹੋ ਰਿਹਾ ਹੈ। ਲੋਕ ਆਪੋ-ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ।


Related News