8 ਗ੍ਰਾਮ ਹੈਰੋਇੰਨ ਸਮੇਤ ਇਕ ਦੋਸ਼ੀ ਕਾਬੂ

Saturday, Sep 09, 2017 - 12:11 PM (IST)

8 ਗ੍ਰਾਮ ਹੈਰੋਇੰਨ ਸਮੇਤ ਇਕ ਦੋਸ਼ੀ ਕਾਬੂ


ਜਲਾਲਾਬਾਦ (ਨਿਖੰਜ ) – ਜ਼ਿਲਾ ਫਾਜ਼ਿਲਕਾ ਦੀ ਸੀ. ਆਈ. ਏ ਸਟਾਫ ਨੇ ਗਸ਼ਤ ਦੌਰਾਨ ਪਿੰਡ ਮੰਨੇ ਵਾਲਾ ਦੇ ਕੋਲੋ ਇਕ ਵਿਅਕਤੀ ਨੂੰ 8 ਗ੍ਰਾਮ ਹੈਰੋਇੰਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ ਸਟਾਫ ਦੇ ਏ. ਐਸ. ਆਈ ਸਵਰਨ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਮੰਨੇਵਾਲਾ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨਾਂ ਨੇ ਪੈਂਦਲ ਆ ਰਹੇ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਪਾਸੋਂ 8 ਗ੍ਰਾਮ ਹੈਰੋਇੰਨ ਬਰਾਮਦ ਹੋਈ। ਫੜੇ ਗਏ ਦੋਸ਼ੀ ਦੀ ਪਛਾਣ ਰਾਜ ਕੁਮਾਰ ਊਰਫ ਰਾਜੂ ਪੁੱਤਰ ਜਗਤ ਸਿੰਘ ਵਾਸੀ ਢਾਣੀ ਗੁਮਾਨੀ ਵਾਲਾ ਦਾਖਲੀ ਪਿੰਡ ਮਾਹਲਮ ਦੇ ਵੱਜ਼ੋਂ ਹੋਈ। ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News