8 ਪੇਟੀਆਂ ਚੰਡੀਗੜ੍ਹ ਮਾਰਕਾ ਵ੍ਹਿਸਕੀ ਸਮੇਤ ਕਾਬੂ
Tuesday, Mar 06, 2018 - 04:08 AM (IST)
ਭਾਦਸੋਂ, (ਅਵਤਾਰ)- ਥਾਣਾ ਭਾਦਸੋਂ ਦੀ ਪੁਲਸ ਨੇ 8 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਥਾਣੇ ਦੇ ਏ. ਐੱਸ. ਆਈ. ਸਿਵਦੇਵ ਸਿੰਘ ਨੇ ਤਰਖੇੜੀ ਚੌਕ ਵਿਖੇ ਨਾਕਾਬੰਦੀ ਦੌਰਾਨ ਗੱਡੀ ਨੰਬਰ ਪੀ ਬੀ 11 ਸੀ ਐੱਫ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਗੱਡੀ ਵਿੱਚੋਂ 8 ਪੇਟੀਆਂ ਚੰਡੀਗੜ੍ਹ ਮਾਰਕਾ ਦੇਸੀ ਵ੍ਹਿਸਕੀ ਦੀਆਂ ਬਰਾਮਦ ਹੋਈਆਂ। ਉਕਤ ਮਾਮਲੇ ਵਿਚ ਥਾਣਾ ਭਾਦਸੋਂ ਵੱਲੋਂ 61/1/14 ਐਕਸਾਈਜ਼ ਐਕਟ ਤਹਿਤ ਲਖਵੀਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਰਾਮ ਸਿੰਘ ਭਾਦਸੋਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ਼ ਸਖਤੀ ਨਾਲ ਨਜਿੱਠਿਆ ਜਾਵੇਗਾ।
