ਸਰਵੇ ''ਚ ਹੋਇਆ ਖੁਲਾਸਾ, ਬਠਿੰਡਾ ਦਾ 78 ਫੀਸਦੀ ਪਾਣੀ ਨਹੀਂ ਹੈ ਪੀਣਯੋਗ

Monday, Oct 23, 2023 - 12:43 PM (IST)

ਸਰਵੇ ''ਚ ਹੋਇਆ ਖੁਲਾਸਾ, ਬਠਿੰਡਾ ਦਾ 78 ਫੀਸਦੀ ਪਾਣੀ ਨਹੀਂ ਹੈ ਪੀਣਯੋਗ

ਬਠਿੰਡਾ : ਇਕ ਸਰਵੇ ਅਨੁਸਾਰ, ਬਠਿੰਡਾ ਦੇ ਜ਼ਮੀਨ ਹੇਠਲੇ ਪਾਣੀ ਦਾ 78 ਫ਼ੀਸਦੀ ਪਾਣੀ ਇਨਸਾਨਾਂ ਦੇ ਪੀਣਯੋਗ ਨਹੀਂ ਹੈ। ਇਸ ਪਾਣੀ 'ਚ ਫਲੂਰੌਇਡ ਦੀ ਵੱਧ ਮਾਤਰਾ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਹੈ। ਇਸ ਸਰਵੇ ਦੀ ਟੀਮ ਨੇ 296 ਥਾਵਾਂ ਤੋਂ ਪਾਣੀ ਦੇ ਸੈਂਪਲ ਭਰੇ ਜਿੱਥੇ ਪਾਣੀ 'ਚ ਫਲੂਰਾਇਡ ਦੀ ਮਾਤਰਾ ਵੱਧ ਸੀ। ਪਾਣੀ ਦੇ ਟੈਸਟ ਨਤੀਜਿਆਂ ਤੋਂ ਪਤਾ ਲੱਗਾ ਕਿ ਇਸ ਪਾਣੀ ਨੂੰ ਪੀਣ ਨਾਲ ਹੱਡੀਆਂ ਅਤੇ ਦੰਦਾਂ ਦੇ ਖੁਰਨ ਦੇ ਨਾਲ-ਨਾਲ ਹੋਰ ਵੀ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹਾਲਾਂਕਿ, ਜ਼ਮੀਨੀ ਪਾਣੀ ਤੇ ਵਰਖਾ ਦੇ ਪਾਣੀ ਵਾਲੇ ਸੈਂਪਲਾਂ 'ਚ ਫਲੂਰਾਇਡ ਦੀ ਮਾਤਰਾ ਦਿੱਤੀ ਗਈ ਲਿਮਿਟ ਤੋਂ ਘੱਟ ਹੀ ਸੀ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਟਰੈਕਟਰ 'ਤੇ ਜਾ ਰਹੇ ਕਿਸਾਨ ਨੂੰ ਮਾਰੀਆਂ ਗੋਲ਼ੀਆਂ

ਸਰਵੇ ਤੋਂ ਪਤਾ ਲੱਗਿਆ ਕਿ ਆਰ.ਓ. ਵਾਲੇ ਪਾਣੀ 'ਚ ਫਲੂਰਾਇਡ ਦੀ ਮਾਤਰਾ ਨਿਰਧਾਰਿਤ ਸੀਮਾ ਤੋਂ ਵੱਧ ਸੀ। ਹਾਲਾਂਕਿ ਆਰ.ਓ. ਪਾਣੀ 'ਚੋਂ ਵਾਧੂ ਫਲੂਰਾਇਡ ਦੀ ਮਾਤਰਾ ਨੂੰ ਘਟਾ ਦਿੰਦਾ ਹੈ, ਪਰ ਇੱਥੇ ਫਲੂਰਾਇਡ ਦੀ ਮਾਤਰਾ ਪਹਿਲਾਂ ਹੀ ਬਹੁਤ ਜ਼ਿਆਦਾ ਹੋਣ ਕਾਰਨ ਆਰ.ਓ. ਵੀ ਉਸ ਨੂੰ ਇੰਨਾ ਨਹੀਂ ਘਟਾ ਪਾ ਰਿਹਾ, ਜਿੰਨਾ WHO ਨੇ ਨਿਰਧਾਰਿਤ ਕੀਤਾ ਹੈ। ਇਸ ਕਾਰਨ ਇਹ ਪਾਣੀ ਮਨੁੱਖੀ ਵਰਤੋਂ ਲਈ ਠੀਕ ਨਹੀਂ ਹੈ। 

ਇਸ ਅਧਿਐਨ 'ਚ ਇਹ ਵੀ ਪਤਾ ਲੱਗਾ ਕਿ ਬੋਤਲਾਂ 'ਚ ਬੰਦ ਪਾਣੀ 'ਚ ਵੀ ਫਲੂਰਾਇਡ ਦੀ ਮਾਤਰਾ ਨਿਰਧਾਰਿਤ ਮਾਤਰਾ ਨਾਲੋਂ ਜ਼ਿਆਦਾ ਹੈ, ਜਿਸ ਕਾਰਨ ਇਹ ਵੀ ਮਨੁੱਖੀ ਵਰਤੋਂ ਲਈ ਯੋਗ ਨਹੀਂ ਹੈ। ਜਦੋਂ ਬੋਤਲਾਂ ਵਾਲੇ ਪਾਣੀ ਦੇ ਵੱਖ-ਵੱਖ ਬਰਾਂਡਾਂ ਤੇ ਕੰਪਨੀਆਂ 'ਤੇ ਅਧਿਐਨ ਕੀਤਾ ਗਿਆ ਤਾਂ ਨਤੀਜੇ ਕੁਝ ਵੱਖਰੇ ਹੀ ਨਿਕਲੇ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪਾਣੀ ਪੈਕ ਕਰਨ ਵਾਲੀਆਂ ਕੰਪਨੀਆਂ 'ਚ ਨਿਯਮਾਂ ਦੀ ਕਮੀ ਹੈ। 

ਇਹ ਵੀ ਪੜ੍ਹੋ: ਆਫ਼ਤ ਤੋਂ ਪਹਿਲਾਂ ਤੇ ਬਾਅਦ ’ਚ ਕੰਮ ਆਈ ਪੰਜਾਬ ਸਰਕਾਰ ਦੀ ਸੂਝਬੂਝ, ਸਹੀ ਸਾਬਤ ਹੋਇਆ ਇਹ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anuradha

Content Editor

Related News